Stock Split in Punjabi

Spread the love

| Stock Split in Punjabi |

ਹੈਲੋ ਦੋਸਤੋ, ਤੁਸੀਂ ਸਭ ਠੀਕ ਹੋ? ਅੱਜ ਅਸੀਂ Stock Split ਬਾਰੇ ਗੱਲ ਕਰਾਂਗੇ । Stock Split ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ Stock Market ਵਿੱਚ ਅਮੀਰ ਬਣਨਾ ਜਾਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ Stock Split ਬਾਰੇ ਪਤਾ ਹੋਣਾ ਚਾਹੀਦਾ ਹੈ । Stock Split ਨਾਲ ਤੁਸੀਂ ਥੋੜੇ ਪੈਸੇ ਨਾਲ ਬਹੁਤ ਅਮੀਰ ਬਣ ਸਕਦੇ ਹੋ । Stock Split ਵੀ ਸਟਾਕ ਮਾਰਕਟ ਦਾ ਹੀ ਹਿੱਸਾ ਹੈ । ਜੇ ਤੁਸੀਂ Stock Market ਵਿੱਚ ਨਿਵੇਸ਼ ਕਰਨਾ ਜਾਂ Stock Market ਕੀ ਹੈ ਇਹ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ “Stock Market in Punjabi” ਵਾਲਾ ਬਲੌਗ ਪੜ ਸਕਦੇ ਹੋ ।

ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ । ਤੁਹਾਨੂੰ ਪਤਾ ਹੋਵੇਗਾ ਕਿ ਭਾਰਤ ਦਾ ਸਭ ਤੋਂ ਮਹੰਗਾ ਸ਼ੇਅਰ MRF ਕੰਪਨੀ ਦਾ ਹੈ । ਜਿਸ ਦਾ ਇੱਕ ਸ਼ੇਅਰ ਦੀ ਕੀਮਤ 11.02.2024 ਨੂੰ 1,37,000.00 ਰੁਪਏ ਹੈ । ਪਰ ਮੇਰਾ ਸਵਾਲ ਇਹ ਹੈ ਕਿ ਇਹ ਇੰਨਾ ਮਹੰਗਾ ਕਿਉਂ ਹੈ ? ਜੇ ਤੁਹਾਨੂੰ ਨਹੀਂ ਪਤਾ ਕਿ MRF ਕੰਪਨੀ ਦਾ 1 ਸ਼ੇਅਰ 1 ਲੱਖ ਕਾ ਕਿਉਂ ਹੈ ਤਾਂ ਤੁਸੀਂ ਇਸ ਬਲੌਗ ਨੂੰ ਪੂਰਾ ਪੜ੍ਹੋ । ਅੰਤ ਵਿਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਉਂ ਇਹ ਇੰਨਾ ਮਹੰਗਾ ਹੈ ?

| Stock Split in Punjabi |

ਚਲੋ ਇਕ ਹੋਰ ਸਵਾਲ ਹੈ । ਇੱਕ ਆਦਮੀ ਜਿਸ ਦਾ ਨਾਮ Mohammad Anwar ਹੈ । ਉਸ ਨੇ 1980 ਵਿੱਚ Wipro ਕੰਪਨੀ ਵਿੱਚ 10,000 ਰੁਪਏ ਦੇ ਸ਼ੇਅਰ ਖਰੀਦੇ ਸਨ । ਉਸ ਸਮੇਂ Wipro ਦਾ ਇੱਕ ਸ਼ੇਅਰ 100 ਰੁਪਏ ਦਾ ਸੀ, ਇਸ ਹਿਸਾਬ ਨਾਲ ਉਸ ਦੇ ਪਾਸ 100 ਸ਼ੇਅਰ ਸੀ (10,000/100 = 100) ਅਤੇ ਅੱਜ 311.02.2024 ਨੂੰ Wipro ਦਾ ਇੱਕ ਸ਼ੇਅਰ ਦੀ ਕੀਮਤ 500 ਰੁਪਏ ਹੈ, ਇਸ ਹਿਸਾਬ ਨਾਲ Anwar ਦੇ ਪਾਸ 50,000 ਰੁਪਏ ਹੋਣੇ ਚਾਹੀਦੇ ਹਨ (500 x 100 = 50,000)। ਪਰ ਹੁਣ ਉਸ ਦੇ ਪਾਸ ਲੱਗਭਗ 700 ਕਰੋੜ ਰੁਪਏ ਹਨ, ਇਹ ਜਾਨਨ ਲਈ ਇਸ ਬਲੌਗ ਨੂੰ ਪੂਰਾ ਪੜ੍ਹੋ ।

| Stock Split in Punjabi |

ਚਲੋ ਬਲੌਗ ਸ਼ੁਰੂ ਕਰੀਏ । Stock Split ਦੇ ਨਾਲ, ਕੰਪਨੀ ਆਪਣੇ ਸ਼ੇਅਰ ਨੂੰ ਰੇਸ਼ੀਓ ਵਿੱਚ ਵੰਡ ਦਿੰਦੀ ਹੈ । ਚਾਹੇ ਤਾਂ ਕੰਪਨੀ 1:1, 1:2, 1:5, 2:10 ਜਾਂ ਕਿਸੇ ਵੀ ਤਰ੍ਹਾਂ ਕਰ ਸਕਦੀ ਹੈ । Stock Split ਦੀ ਕਾਰਨ ਹੈ ਕਿ ਕੰਪਨੀ ਦੇ Total Number of Share ਵਧ ਜਾਂਦੇ ਹਨ ਅਤੇ ਦੂਜਾ ਸ਼ੇਅਰ ਦੀ ਕੀਮਤ ਘਟ ਜਾਂਦੀ ਹੈ । ਕੰਪਨੀ Stock Split ਕਿਉਂ ਕਰਦੀ ਹੈ ? ਕੰਪਨੀ Stock Split ਇਸ ਲਈ ਕਰਦੀ ਹੈ ਕਿ ਜਦੋਂ ਉਨ੍ਹਾਂ ਦੇ ਸ਼ੇਅਰ ਦੀ ਕੀਮਤ ਮਹੰਗੇ ਹੋ ਜਾਂਦੇ ਹਨ, ਤਾਂ ਉਹ ਸ਼ੇਅਰ ਆਮ ਲੋਕਾਂ ਤੱਕ ਪਹੁੰਚ ਤੋਂ ਦੂਰ ਹੋ ਜਾਂਦੇ ਹਨ, ਇਸ ਲਈ ਕੰਪਨੀ ਆਪਣੇ ਸ਼ੇਅਰ ਨੂੰ ਸਸਤਾ ਕਰਨ ਲਈ Stock Split ਦਾ ਸਹਾਰਾ ਲੈਂਦੀ ਹੈ।

ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਜਿਸ ਨਾਲ ਤੁਹਾਨੂੰ ਸਾਫ ਹੋ ਜਾਵੇਗਾ ਕਿ ਕੰਪਨੀ Stock Split ਕਿਵੇਂ ਅਤੇ ਕਿਉਂ ਕਰਦੀ ਹੈ ? ਮਨ ਲਓ ਇੱਕ ਕੰਪਨੀ ਹੈ ABC ਜਿਸ ਦੇ ਪਾਸ ਕੁੱਲ 1 ਲੱਖ ਸ਼ੇਅਰ ਹਨ ਅਤੇ ਉਸ ਕੰਪਨੀ ਵਿੱਚ ਤੁਹਾਡੇ 10 ਸ਼ੇਅਰ 1000 ਦੀ ਦਾਮ ਤੇ ਹਨ । ਇਸ ਲਈ ਤੁਸੀਂ ਕੁੱਲ 10,000 ਰੁਪਏ ਲਾਏ ਹਨ (10 x 1000 = 10,000)। ABC ਕੰਪਨੀ ਦਾ ਇੱਕ ਸ਼ੇਅਰ 1000 ਰੁਪਏ ਦੀ ਕੀਮਤ ਤੇ ਹੈ ਜੋ ਕਿ ਕਾਫੀ ਸਸਤਾ ਸ਼ੇਅਰ ਹੈ ਅਤੇ ਇਸਨੂੰ ਹਰ ਕੋਈ SIP ਜਾਂ Lumpsum ਵਿੱਚ ਲੈ ਸਕਦਾ ਹੈ । ਜੇ ਤੁਹਾਨੂੰ ਨਹੀਂ ਪਤਾ SIP ਜਾਂ Lumpsum ਤਾਂ ਤੁਸੀਂ ਮੇਰਾ “SIP ਜਾਂ Lumpsum” ਵਾਲਾ ਬਲੌਗ ਪੜ੍ਹ ਸਕਦੇ ਹੋ ।

ਹੁਣ ਬਲੌਗ ਤੇ ਵਾਪਸ ਆਉਦੇ ਹਨ । ABC ਕੰਪਨੀ ਦਾ ਇੱਕ ਸ਼ੇਅਰ 10,000 ਰੁਪਏ ਹੋ ਜਾਂਦਾ ਹੈ ਅਤੇ ABC ਕੰਪਨੀ ਦਾ ਸ਼ੇਅਰ ਹੁਣ ਮਹੰਗਾ ਹੋ ਗਿਆ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ, ਅਤੇ ਤੁਹਾਡੇ 10,000 ਰੁਪਏ ਜੋ ਤੁਸੀਂ ਆਪਣੇ ABC ਕੰਪਨੀ ਵਿੱਚ ਨਿਵੇਸ਼ ਕੀਤੇ ਸਨ, ਉਹ ਸ਼ੇਅਰ ਦੀ ਕੀਮਤ ਵਧਣ ਦੇ ਕਾਰਨ 1,00,000 ਰੁਪਏ ਹੋ ਗਏ ਹਨ।

| Stock Split in Punjabi |

ਹੁਣ ABC ਕੰਪਨੀ ਆਪਣੇ ਸ਼ੇਅਰ ਨੂੰ ਸਸਤਾ ਕਰਨ ਲਈ Stock Split ਦਾ ਸਹਾਰਾ ਲੈ ਰਹੀ ਹੈ । ਉਹ ਆਪਣੇ ਸ਼ੇਅਰ ਨੂੰ 1:10 ਦੇ ਟੁਕੜੇ ਵਿੱਚ ਵੰਡ ਦਿੰਦੀ ਹੈ । ਇਸ 1:10 ਕਾਰਨ, ਤਿੰਨ ਗੱਲਾਂ ਤੇ ਅਸਰ ਪੈਂਦਾ ਹੈ। ਪਹਿਲਾ, ਕੰਪਨੀ ਦੇ ਪਹਿਲੇ Total Number of Shares 1,00,000 ਸਨ, ਪਰ ਹੁਣ ਉਨ੍ਹਾਂ ਦੇ Total Number of Share 10,00,000 ਹੋ ਗਏ ਹਨ । ਦੂਜਾ, ਕੰਪਨੀ ਦਾ ਇੱਕ ਸ਼ੇਅਰ ਪਹਿਲਾਂ 10,000 ਰੁਪਏ ਸੀ, ਪਰ ਇਸ 1:10 Stock Split ਤੋਂ ਬਾਅਦ ਕੰਪਨੀ ਦਾ ਇੱਕ ਸ਼ੇਅਰ ਦੀ ਕੀਮਤ 1,000 ਰੁਪਏ ਹੋ ਗਈ ਹੈ ।

ਤੀਜਾ, ਇਸ ਕੰਪਨੀ ਵਿੱਚ ਜਿਨ ਲੋਕਾਂ ਨੇ ਪੈਸੇ ਲਗਾਏ ਸਨ ਉਹਨਾਂ ਦੇ ਇੱਕ ਸ਼ੇਅਰ 1:10 ਦੇ ਹਿਸਾਬ ਨਾਲ 10 ਸ਼ੇਅਰ ਹੋ ਗਏ ਹਨ । ਜਿਸ ਦੇ ਕਾਰਨ ਉਹਨਾ ਦੀ Investment Amount Same ਹੀ ਰਹਦੀ ਹੈ ।

ਜੇ ABC ਕੰਪਨੀ 1:5 ਦੀ ਹਿਸਾਬ ਨਾਲ Stock Split ਕਰਦੀ ਹੈ, ਤਾਂ ਕੰਪਨੀ ਦੇ ਪਾਸ ਟੋਟਲ ਨੰਬਰ ਦੇ ਸ਼ੇਅਰ 1:5 ਤੋਂ ਬਾਅਦ 5,00,000 ਹੋ ਜਾਣਗੇ ਅਤੇ ਉਨਾਂ ਦਾ ਇੱਕ ਸ਼ੇਅਰ ਦਾ ਦਾਮ 2,000 ਰੁਪਏ ਹੋ ਜਾਵੇਗਾ ਅਤੇ ਜਿਨ੍ਹਾਂ ਨੇ ਇਸ ਕੰਪਨੀ ਦੇ ਸ਼ੇਅਰ ਖਰੀਦੇ ਹਨ ਉਹਨਾਂ ਨੂੰ 1:5 ਦੇ ਹਿਸਾਬ ਨਾ 1 ਸ਼ੇਅਰ ਦੇ 5 ਸ਼ੇਅਰ ਅਤੇ ਜਿਸ ਕੋਲ 10 ਸ਼ੇਅਰ ਹੈ ਉਹਨਾ ਕੋਲ 50 ਸ਼ੇਅਰ ਹੋਣ ਜਾਣਗੇ ।

| Stock Split in Punjabi |

ਹੁਣ MRF ਕੰਪਨੀ ਦਾ ਸ਼ੇਅਰ ਇੰਨਾ ਮਹੰਗਾ ਇਸ ਲਈ ਹੈ ਕਿ ਉਨ੍ਹਾਂ ਨੇ ਅੱਜ ਤੱਕ ਕੋਈ Stock Split ਨਹੀਂ ਕੀਤਾ ਹੈ । ਜੇ MRF ਕੰਪਨੀ ਕਹੇ ਕਿ ਮੈਂ ਆਪਣੀ ਕੰਪਨੀ ਦਾ Stock Split 1:5 ਦੇ ਹਿਸਾਬ ਨਾਲ MRF ਕੰਪਨੀ ਦੇ ਸ਼ੇਅਰ ਜੋ ਅੱਜ 1 ਲੱਖ ਦਾ ਹੈ ਉਸਦੀ ਕੀਮਤ 1 ਲੱਖ ਤੋਂ ਘੱਟ ਕੇ 20,000 ਰੁਪਏ ਹੋ ਜਾਵੇਗੀ ।

ਹੁਣ Mohammad Anwar ਕੋਲ 700 ਕਰੋੜ ਰੁਪਏ ਕਿਵੇਂ ਆਏ ਜਦੋਂ ਉਸਦਾ ਸ਼ੇਅਰ ਸਿਰਫ 5 ਗੁਣਾ ਯਾਨੀ ਕਿ 100 ਤੋਂ 500 ਰੁਪਏ ਹੀ ਹੋਇਆ ਹੈ, ਇਹ ਇਸਲਈ ਕਿਉਂਕਿ Wipro ਕੰਪਨੀ ਦਾ Share ਜਦ-ਜਦ ਹੋਇਆ ਤਦ-ਤਦ Wipro ਕੰਪਨੀ ਨੇ ਆਪਣੇ Stock ਨੂੰ Split ਕੀਤਾ ਅਤੇ ਇਸ ਕਾਰਨ ਹੀ Anwar 100 ਸ਼ੇਅਰ ਕਰੋੜਾਂ ਸ਼ੇਅਰ ਵਿੱਚ ਬਦਲ ਗਏ ।

ਹੇਠਾਂ ਮੈ ਤੁਹਾਨੂੰ ਇੱਕ Table ਦਿੱਤਾ ਹੈ ਜਿਸ ਵਿੱਚ Wipro ਕੰਪਨੀ ਨੇ ਕਦ-ਕਦ Stock Split ਕੀਤਾ ਹੈ ਅਤੇ Anwar ਦੇ 100 ਸ਼ੇਅਰ ਕਰੋੜ ਸ਼ੇਅਰ ਕਿਵੇਂ ਹੋ ਗਏ ਹਨ ਇਹ ਦਿਖਾਇਆ ਹੈ ।

| Stock Split in Punjabi |
YearStock Split Declared by the CompanyTotal Number of Anwar’s Share
19800100
19811:1200
19851:1400
1986Company split the share to Rs. 104000
19871:18000
19891:116,000
19921:132,000
19951:164,000
19972:11,92,000
1999Company Split the share to Rs. 29,60,000
20042:128,80,000
20051:157,60,000
20102:396,00,000
20171:11,92,00,000
20191:32,56,00,000

| Stock Split in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4330cookie-checkStock Split in Punjabi

Leave a Comment