Bitcoin in Punjabi

Spread the love

| Bitcoin in Punjabi | | btc in punjabi |

ਸਤਿ ਸ੍ਰੀ ਅਕਾਲ ਦੋਸਤੋਂ, ਅੱਜ ਅਸੀਂ Bitcoin ਜਾਂ Crypto Currency ਬਾਰੇ ਗੱਲਬਾਤ ਕਰਾਂਗੇ । ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ Bitcoin ਵਿੱਚ ਪੈਸਾ ਨਾ ਲਗਾਓ, ਇਸ ਵਿੱਚ ਪੈਸਾ ਡੂਬ ਜਾਵੇਗਾ ਜਾਂ Bitcoin ਨੂੰ ਉਹ ਲੋਕ ਵਰਤਦੇ ਹਨ ਜੋ Black Money ਨੂੰ ਸਰਕਾਰ ਤੋਂ ਛੁਪਾਉਣਾ ਚਾਹੁੰਦੇ ਹਨ, Black Money ਅਰਥਾਤ ਗੈਰ-ਕਾਨੂੰਨੀ ਤੌਰ ਤੇ ਕਮਾਇਆ ਹੋਇਆ ਪੈਸਾ । ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ Bitcoin ਨੂੰ ਸਰਕਾਰ ਨੇ ਬੈਨ ਕਰਨ ਵਾਲੀ ਹੈ ।

ਪਰ ਇਸ ਬਲੋਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ । Bitcoin ਵਿੱਚ ਨਿਵੇਸ਼ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਉੱਪਰ ਹੈ, ਜੇਕਰ ਤੁਹਾਨੂੰ ਇਸ ਵਿੱਚ ਫਾਇਦਾ ਜਾਂ ਨੁਕਸਾਨ ਹੁੰਦਾ ਹੈ ਤਾਂ ਮੈਂ ਜਿਮੇਵਾਰ ਨਹੀਂ ਹਾਂ ।

ਅੱਜ ਦੇ ਇਸ ਬਲੋਗ ਵਿੱਚ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਕਿ ਇਸ ਦਾ ਆਰੰਭ ਕਿਉਂ ਹੋਇਆ, ਕਿਉਂ ਇਹ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਪਰ ਇਸ Topic ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕੁਝ ਪੁਰਾਨੇ ਜਮਾਨੇ ਵਿੱਚ ਜਾਨਾ ਪਵੇਗਾ ।

| Bitcoin in Punjabi | | btc in punjabi |

ਪੁਰਾਣੇ ਸਮੇਂ ਵਿੱਚ ਨਾਂ ਤਾਂ Bitcoin ਹੁੰਦਾ ਸੀ ਅਤੇ ਨਾਂ ਹੀ ਪੈਸਾ । ਤਾਂ ਲੋਕ ਚੀਜ਼ ਜਾਂ ਸਾਮਾਨ ਕਿਵੇਂ ਖਰੀਦਦੇ ਸੀ ? ਪਹਿਲੇ ਸਮੇਂ ਵਿੱਚ ਚੀਜ਼ਾਂ ਦਾ ਆਦਾਨ-ਪ੍ਰਦਾਨ ਹੁੰਦਾ ਸੀ, ਜਿਵੇਂ ਕਿ ਮੇਰੇ ਕੋਲ ਗੇਹੂਂ ਹੈ ਅਤੇ ਮੈਂ ਆਪਣੇ ਗੇਹੂਂ ਕਿਸੇ ਨੂੰ ਦੇ ਦਿਤਾ ਅਤੇ ਜਿਸਨੂੰ ਮੈ ਗੇਹੂਂ ਦਿੱਤਾ ਹੈ, ਮਨ ਲਓ ਉਸ ਦੇ ਕੋਲ ਚਾਵਲ ਹੈ ਤਾਂ ਉਹ ਮੈਨੂੰ ਚਾਵਲ ਦੇ ਦਿੰਦਾ ਸੀ । ਇਸ ਅਦਲਾ-ਬਦਲੀ Exchange ਨੂੰ Bartar System ਕਿਹਾ ਜਾਂਦਾ ਸੀ । ਇਸ ਸਿਸਟਮ ਵਿੱਚ ਇੱਕ ਦੀਕਤ ਸੀ ਅਗਰ ਮੈਂ ਕਿਸੇ ਨੂੰ ਗੇਹੂਂ ਦੇ ਰਿਹਾ ਹਾਂ ਅਤੇ ਉਸ ਇੰਸਾਨ ਨੂੰ ਗੇਹੂਂ ਚਾਹੀਦਾ ਹੈ ਤਾਂ ਉਹ ਇੰਸਾਨ ਗੇਹੂਂ ਤਾਂ ਰੱਖ ਲੈਂਦਾ ਸੀ, ਪਰ ਉਸ ਦੇ ਬਦਲੇ ਵਿੱਚ ਜੇ ਉਹ ਇੰਸਾਨ ਦਾਲ ਦੇ ਰਿਹਾ ਹੈ ਅਤੇ ਦਾਲ ਮੈਨੂੰ ਨਹੀਂ ਚਾਹੀਦੀ ਤਾਂ ਮੈਨੂੰ ਦਾਲ ਮਜ਼ਬੂਰਨ ਲੈਣੀ ਹੀ ਪੈਂਦੀ ਸੀ ।

ਇਸ Bartar System ਦੀ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਨੇ Currency ਪੈਸੇ ਦੀ ਸ਼ੁਰੂਆਤ ਕਿਤੀ ਸੀ । ਇਸ ਵਿੱਚ ਸਰਕਾਰ ਕੀ ਕਰਦੀ ਸੀ ਉਹ ਤੁਹਾਡੇ ਕੋਲੋ ਸੋਨਾ ਲੈ ਲੈਂਦੀ ਸੀ ਤੇ ਸੋਨੇ ਦੇ ਬਦਲੇ ਵਿੱਚ ਤੁਹਾਨੂੰ ਨੋਟ ਜਾਂ ਆਪਣੇ ਦੇਸ਼ ਦੀ Currency ਦੇ ਦਿੰਦੀ ਸੀ, ਇਸ ਭਰੋਸੇ ਤੇ ਕਿ ਜਿਨਾਂ Currency ਜਾਂ ਪੈਸਾ ਸਰਕਾਰ ਦੇ ਕੋਲ ਜਾਂ ਸਰਕਾਰ ਤੁਹਾਨੂੰ ਜਿਨੇ ਦੀ Currency ਦੀ ਰਹੀ ਹੈ ਹੈ ਉਨੇ Currency ਜਾਂ ਪੈਸੇ ਸਰਕਾਰ ਦੇ ਕੋਲ ਹੈ ਉਨੇ ਦਾ ਸੋਨਾ ਵੀ ਸਰਕਾਰ ਕੋਲ ਹੈ । ਪਰ ਇਸ ਵਿੱਚ ਇੱਕ ਸਮੱਸਿਆ ਸੀ ਕਿ ਸਰਕਾਰ ਚਾਹ ਕਰ ਵੀ ਆਪਣੇ ਹਿਸਾਬ ਨਾਲ Currency ਜਾਂ ਨੋਟ ਨਹੀਂ ਛਾਪ ਸਕਤੀ ਸੀ ਕਿਉਂਕਿ ਸਰਕਾਰ ਨੂੰ ਸੋਨੇ ਕੇ ਬਰਾਬਰ ਹੀ ਨੋਟ ਛਾਪਨੇ ਦਾ ਆਦੇਸ਼ ਸੀ ।

| Bitcoin in Punjabi | | btc in punjabi |

ਸਰਕਾਰ ਨੇ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਲੋਕਾਂ ਨੂੰ ਕਿਹਾ ਕਿ ਹੁਣ ਅਸੀਂ ਸੋਨੇ ਨੂੰ ਰੱਖ ਕੇ ਤੁਹਾਨੂੰ ਸੋਨੇ ਦੇ ਬਰਾਬਰ ਨੋਟ ਜਾਂ ਪੈਸੇ ਨਹੀਂ ਦੇਵਾਂਗੇ । ਹੁਣ ਅਸੀਂ ਲੋਕਾਂ ਨੂੰ ਵਾਅਦਾ ਕਰਾਂਗੇ ਕਿ ਇਸ ਨੋਟ ਦੀ ਇੰਨਾ ਮੁੱਲ ਹੈ । ਇਸ ਤੋਂ ਹੀ ਅੱਜਕਲ ਤੁਸੀਂ ਨੋਟ ‘ਤੇ ਦੇਖੋਗੇ ਕਿ ਨੋਟ ‘ਤੇ ਲਿਖਿਆ ਹੁੰਦਾ ਹੈ “ਮੈਂ ਧਾਰਕ ਨੂੰ ਇੰਨੇ ਪੈਸੇ ਦੇਣ ਦਾ ਵਚਨ ਦਿੰਦਾ ਹਾਂ”। ਇਸ ਦਾ ਮਤਲਬ ਇਹ ਹੋਇਆ ਕਿ ਜੇ 500 ਦਾ ਨੋਟ ਹੈ ਤਾਂ ਉਸ ਨੋਟ ਦੀ ਕੀਮਤ 500 ਰੁਪਏ ਹੀ ਹੈ, ਨ ਜਿਆਦਾ ਨ ਹੀ ਘੱਟ । ਅਤੇ ਇਹ RBI ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਸਰਕਾਰ ਨੂੰ ਬਹੁਤ ਫਾਇਦਾ ਹੋਇਆ, ਹੁਣ ਉਹ ਜਿੰਨਾ ਚਾਹੇ ਉੰਨੇ ਨੋਟ ਛਾਪ ਸਕਦੇ ਸਨ ਅਤੇ ਹੁਣ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਅਤੇ ਇਹ ਸਭ ਸਿਸਟਮ ਭਰੋਸੇ ਤੇ ਚੱਲ ਰਿਹਾ ਹੈ ।

ਜੇ ਸਰਕਾਰ ਕਹ ਰਹੀ ਹੈ ਕਿ ਮੈਂ ਧਾਰਕ ਨੂੰ 100 ਰੁਪਏ ਦੇਣ ਦਾ ਵਚਨ ਕਰਦੀ ਹਾਂ, ਤਾਂ ਉਹ ਅਨੁਸਾਨ ਸਰਕਾਰ ਲੋਕਾਂ ਨੂੰ 100 ਰੁਪਏ ਹੀ ਦੇ ਰਹੀ ਹੈ । ਇਸ ਭਰੋਸੇ ਦੇ ਆਧਾਰ ‘ਤੇ ਸਾਨੂੰ 100 ਰੁਪਏ ਨੂੰ 100 ਰੁਪਏ ਅਤੇ 500 ਨੂੰ 500 ਰੁਪਏ ਮਨ ਲੈਂਦੇ ਹਾਂ ਅਤੇ ਉਸ ਨੋਟ ਦੇ ਬਦਲੇ ਵਿਚ ਕੋਈ ਚੀਜ ਲੈ ਲੈਂਦੇ ਹਾਂ । ਪਰ ਫੇਰ ਕੀ ਹੋਇਆ ਜੇ ਸਰਕਾਰ ਆਪਣੇ ਵਚਨ ਤੋਂ ਮੁਕਰ ਜਾਵੇ । ਇਸ ਤਰ੍ਹਾਂ, 2016 ਵਿੱਚ ਸਰਕਾਰ ਨੇ ਇੱਕ ਵਾਰੀਆਂ ਕੀਤਾ ਵੀ ਹੈ ਅਤੇ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ ।

| Bitcoin in Punjabi | | btc in punjabi |

ਇਹ ਵਿਸ਼ਵਾਸ ਵਾਲਾ System ਸਿਰਫ ਸਾਡੇ ਦੇਸ਼ ਦੁਆਰਾ ਹੀ ਨਹੀਂ, ਬਲਕਿ ਬਾਕੀ ਦੇਸ਼ਾਂ ਦੁਆਰਾ ਵੀ ਚਲਾਇਆ ਜਾ ਰਿਹਾ ਹੈ । ਜਿਵੇਂ ਕਿ ਸਾਡੇ India ਵਿੱਚ RBI ਪੈਸੇ ਨੂੰ Control ਕਰਦਾ ਹੈ, ਠੀਕ ਉਸੇ ਤਰ੍ਹਾਂ US ਡਾਲਰ ਨੂੰ US ਦਾ ਸੈਂਟਰਲ ਬੈਂਕ ਕੰਟਰੋਲ ਕਰਦਾ ਹੈ ।

ਬੈਂਕ ਇੱਕ ਤਰ੍ਹਾਂ ਤੋਂ ਤੁਹਾਡੇ ਜਮਾਂ ਕਿਤੇ ਹੋਏ ਪੈਸਿਆਂ ਨਾਲ ਖੇਡਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ ਬੈਂਕ ਤੁਹਾਡੇ ਪੈਸੇ ਨਾਲ ਕਿਵੇਂ ਖੇਡਦਾ ਹੈ, ਤਾਂ ਤੁਸੀਂ ਮੇਰੇ ‘How Bank Earn Money In Punjabi‘ ਵਾਲੇ ਬਲੌਗ ਨੂੰ ਪੜ੍ਹ ਸਕਦੇ ਹੋ । ਬੈਂਕ ਤੁਹਾਡੇ ਪੈਸੇ ਨੂੰ ਆਪਣੀ ਮਰਜੀ ਨਾਲ ਕਈ ਜਗ੍ਹਾਂ ਵਰਤਦਾ ਹੈ ਅਤੇ ਕਈ ਵਾਰ ਐਸੇ ਲੋਕਾਂ ਨੂੰ ਵੀ ਪੈਸੇ ਦੇ ਦੇੰਦਾ ਹੈ ਜੋ ਬੈਂਕ ਦੇ ਦਿਤੇ ਹੋਏ ਪੈਸੇ ਨੂੰ ਵਾਪਸ ਨਹੀਂ ਕਰ ਸਕਦੇ ।

2008 ਤੱਕ ਸਭ ਠੀਕ ਚੱਲ ਰਿਹਾ ਸੀ ਪਰ 2008 ਵਿੱਚ Financial Crisis ਆਏ ਜਿਸ ਕਾਰਨ ਇਕ ਦਮ ਤੋਂ 25 ਬੈਂਕਾਂ ਇੱਕੋ ਸਮੇਂ ਵਿੱਚ ਡੂਬ ਗਏ । ਜਿਨ੍ਹਾਂ ਲੋਕਾਂ ਨੇ ਉਨ 25 ਬੈਂਕਾਂ ਵਿੱਚ ਪੈਸਾ ਲਗਾਇਆ ਜਾਂ ਜਮਾ ਕਰਾਇਆ ਸੀ, ਉਨ ਸਭ ਦੇ ਪੈਸੇ ਵੀ ਡੂਬ ਗਏ । ਇਸ ਤਰ੍ਹਾਂ, India ਵਿੱਚ ਵੀ ਹੋਇਆ, ਜਿੱਥੇ ਅਸੀ ਕਈ ਬੈਂਕਾਂ ਨੂੰ ਡੂਬਦੇ ਜਾਂ ਖਤਮ ਹੋਏ ਦੇਖਿਆ ਹੈ । 2008 ਤੋਂ ਬਾਅਦ, ਲੋਕਾਂ ਦਾ ਬੈਂਕ ਤੋਂ ਭਰੋਸਾ ਉੱਠ ਜਾਂਦਾ ਹੈ ।

1. Bitcoin in Punjabi

2008 ਵਿੱਚ Santoshi Nakamoto ਨੇ Bitcoin ਦਾ ਅਵਿਸ਼ਕਾਰ ਕੀਤਾ । Bitcoin ਵੀ ਬੈਂਕ ਜਾਂ ਸਰਕਾਰ ਦੇ ਤਰੀਕੇ ਨਾਲ ਵਿਸ਼ਵਾਸ ਤੇ ਚਲਦਾ ਹੈ । Santoshi Nakamoto ਨੇ ਇੱਕ ਵਾਇਟ ਪੇਪਰ White Paper ਇੰਟਰਨੈੱਟ ਤੇ ਰਿਲੀਜ਼ ਕੀਤਾ ਜੋ ਮੈ ਹੇਠਾਂ ਦਿੱਤਾ ਹੈ ।

Bitcoin in Punjabi

ਜੋ ਮੈ ਤੁਹਾਨੂੰ ਉੱਪਰ ਤਸਵੀਰ ਦਿੱਤੀ ਹੈ, ਉਸ ਦੀ ਪਹਿਲੀ ਤਿੰਨ ਲਾਈਨਾਂ ਵਿੱਚ ਹੀ ਸਾਫ ਹੈ ਕਿ Bitcoin ਕੀ ਹੈ । Bitcoin ਇੱਕ Electronic Cash ਹੈ ਜੋ ਤੁਸੀਂ ਦੇਖ ਸਕਦੇ ਹੋ ਪਰ ਛੂ ਨਹੀਂ ਸਕਦੇ ਕਿਉਂਕਿ ਇਹ ਇਲੈਕਟ੍ਰਾਨਿਕ ਹੈ । ਇਹ ਤੁਹਾਨੂੰ ਹਮੇਸ਼ਾ ਮੋਬਾਇਲ ਜਾਂ ਕੰਪਿਊਟਰ ਤੇ ਹੀ ਦਿਖਾਈ ਦੇਵੇਗਾ । Bitcoin ਇੱਕ ਐਸਾ ਤਰੀਕਾ ਹੈ ਜਿਸ ਵਿੱਚ ਇਕ ਵਿਅਕਤੀ ਦੂਜੇ ਵਿਅਕਤੀ ਨੂੰ ਪੈਸੇ ਭੇਜ ਸਕਦਾ ਹੈ . ਇਸ ਵਿੱਚ ਕੋਈ Bank ਜਾਂ Government ਨਹੀਂ ਆਉਂਦੀ ।

ਇਸ ਵਿੱਚ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਕਿਸ ਨੂੰ ਪੈਸੇ ਭੇਜੇ ਹੈ । ਇਹ ਸੀਧਾ ਇੱਕ ਵਿਅਕਤੀ ਦੇ ਖਾਤੇ ਤੋਂ ਦੂਜੇ ਵਿਅਕਤੀ ਦੇ ਖਾਤੇ ਵਿੱਚ Transfer ਹੋ ਜਾਂਦਾ ਹੈ ਬਿਨਾ ਕਿਸੇ Government ਜਾਂ Bank ਤੋ । ਜਦ ਅਸੀਂ ਕਿਸੇ ਨੂੰ ਪੈਸੇ ਭੇਜਦੇ ਹਾਂ, ਤਾਂ ਬੈਂਕ ਨੂੰ ਵੀ ਪਤਾ ਲੱਗਦਾ ਹੈ, ਭੇਜਨ ਵਾਲੇ ਨੂੰ ਵੀ ਅਤੇ ਜਿਸ ਦੇ ਖਾਤੇ ਵਿੱਚ ਪੈਸੇ ਜਾ ਰਹੇ ਹਨ, ਉਸ ਨੂੰ ਵੀ ਪਤਾ ਲੱਗਦਾ ਹੈ ਕਿ ਕਦੋ ਕਿੰਨੇ ਪੈਸੇ ਆਏ ਹਨ ਜਾਂ ਗਏ ਹਨ ।

| Bitcoin in Punjabi | | btc in punjabi |

ਪਰ Bitcoin ਵਿੱਚ ਨਾਂ ਭੇਜਨ ਵਾਲੇ ਨੂੰ ਪਤਾ ਹੈ ਅਤੇ ਨਾਂ ਲੈਣ ਵਾਲੇ ਨੂੰ ਪਤਾ ਹੈ ਕਿ ਕਿਸਨੇ ਕਿੰਨੂ ਪੈਸੇ ਜਾਂ Bitcoin ਭੇਜੇ ਹਨ । ਹੇਠਾਂ, ਮੈ ਤੁਹਾਨੂੰ ਇੱਕ Bitcoin ਦੀ ਟ੍ਰਾਂਜੈਕਸ਼ਨ Transaction ਦਿਖਾਈ ਹੈ ਜਿਸ ਵਿੱਚ ਕਿਸੇ ਦਾ ਨਾਂ, ਠੀਕਾਨਾ ਨਹੀਂ ਹੈ । ਬਸ, ਦੋ ਕੋਡ ਹਨ, ਇੱਕ ਭੇਜਨ ਵਾਲੇ ਦਾ ਅਤੇ ਇੱਕ ਪ੍ਰਾਪਤ ਕਰਨ ਵਾਲੇ ਦਾ । ਹੇਠਾਂ ਦਿੱਤੇ ਗਏ ਚਿੱਤਰ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿੰਨੇ Bitcoin ਕਿਸ ਅਕਾਊਂਟ ਵਿੱਚ ਗਏ ਹਨ, ਪਰ ਉਹ ਅਕਾਊਂਟ ਕਿਸਦਾ ਹੈ ਇਹ ਕੋਈ ਜਾਣਕਾਰੀ ਨਹੀਂ ਹੈ । ਸਭ ਤੋਂ ਵੱਡੀ ਗੱਲ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ Santoshi Nakamoto ਕੌਣ ਹੈ, ਕਿੱਥੇ ਰਹਿੰਦਾ ਹੈ ਅਤੇ ਕੀਵੇਂ ਦਿਖਦਾ ਹੈ, ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੈ ।

2. Bitcoin ਦੀ Transaction ਕੋਣ Confirm ਕਰਦਾ ਹੈ ?

ਜਦੋਂ ਅਸੀਂ ਬੈਂਕ ਦੀ ਗੱਲ ਕਰਦੇ ਹਾਂ, ਤਾਂ ਜਦੋਂ ਅਸੀਂ ਕਿਸੇ ਨੂੰ ਪੈਸੇ ਭੇਜਦੇ ਹਾਂ, ਤਾਂ ਬੈਂਕ ਪੁਸ਼ਟੀ ਕਰਦੀ ਹੈ ਕਿ ਸਾਰੀ ਜਾਣਕਾਰੀ ਠੀਕ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਜਾਦੇ ਹਨ ।

ਪਰ Bitcoin ਵਿੱਚ ਕਿਸੇ ਨੂੰ ਨਹੀਂ ਪਤਾ ਕਿ ਕੌਣ ਕਿਸਨੂੰ Bitcoin ਭੇਜ ਰਿਹਾ ਹੈ, ਇਸ ਲਈ Bitcoin ਦੀ Transaction Minner ਦੁਆਰਾ ਕੀਤੀ ਜਾਂਦੀ ਹੈ । ਹੁਣ ਇਹ Miner ਕੌਣ ਹਨ, Miner Bitcoin ਦੀ ਬਹੁਤ ਜਟਿਲ ਗਣਿਤ ਦੀ Equaction ਨੂੰ ਹੱਲ ਕਰਦੇ ਹਨ । ਇਸ ਤਰ੍ਹਾਂ ਦੀ ਗਣਿਤ Equation ਜੋ ਇਨਸਾਨ ਦੁਆਰਾ ਕਦੇ ਵੀ ਹੱਲ ਨਹੀਂ ਹੋ ਸਕਦੀ ਅਤੇ ਇਹ ਸਾਰਾ ਕੰਮ ਇਨਸਾਨ ਦੁਆਰਾ ਨਹੀਂ ਬਲਕਿ Computer ਦੁਆਰਾ ਕੀਤਾ ਜਾਂਦਾ ਹੈ । Minning ਤਾਂ ਇਨਸਾਨ ਦੁਆਰਾ ਹੀ ਕੀਤੀ ਜਾਂਦੀ ਹੈ । ਇਨਸਾਨ ਮਹਿੰਗੇ Computer ਮਸ਼ੀਨ ਲੈਂਦੇ ਹਨ ਜਾਂ Graphic Card ਖਰੀਦਦੇ ਹਨ ਅਤੇ ਫਿਰ ਉਹ ਕੰਪਿਊਟਰ ਜਾਂ ਗ੍ਰਾਫਿਕ ਕਾਰਡ ਆਪਣੇ ਆਪ ਬਿਟਕਾਇਨ ਦੀ Transaction ਜਾਂ ਜਟਿਲ ਗਣਿਤ ਦੀ ਸਮੱਸਿਆ ਨੂੰ ਹੱਲ ਕਰਦੇ ਹਨ ।

| Bitcoin in Punjabi | | btc in punjabi |

ਇਸ ਕੰਮ ਵਿੱਚ ਪੈਸਾ ਅਤੇ ਬਿਜਲੀ ਬਹੁਤ ਖਰਚ ਹੁੰਦੀ ਹੈ । ਜੇਕਰ ਇਸ ਕੰਮ ਵਿੱਚ ਪੈਸਾ ਅਤੇ ਬਿਜਲੀ ਬਹੁਤ ਲਗਦੀ ਹੈ ਤਾਂ ਇਨਸਾਨ ਮਾਇਨਿੰਗ ਕਿਉਂ ਕਰਦੇ ਹਨ ਜਾਂ ਮਾਇਨਿੰਗ ਮਸ਼ੀਨ ਕਿਉਂ ਖਰੀਦਦੇ ਹਨ । ਉਹ ਇਹ ਇਸ ਲਈ ਕਰਦੇ ਹਨ ਕਿ ਇਹ ਜਟਿਲ ਸਮੱਸਿਆ Equation ਨੂੰ ਹੱਲ ਕਰਨ ਤੇ ਉਹਨਾ ਨੂੰ ਉਸ ਮਸ਼ੀਨ ਦੁਆਰਾੈ Bitcoin ਪ੍ਰਾਪਤ ਹੁੰਦੇ ਹਨ ਜੋ ਉਹ ਕਦੇ ਵੀ ਬੇਚ ਸਕਦੇ ਹਨ । ਕਿਹਾ ਜਾਂਦਾ ਹੈ ਕਿ ਜੇ ਕੋਈ ਇਨਸਾਨ ਮਾਇਨਿੰਗ ਮਸ਼ੀਨ ਲਗਾਉਂਦਾ ਹੈ, ਜੇਕਰ ਉਸਨੇ 1 ਲੱਖ ਦੀ ਮਸ਼ੀਨ ਲਗਾਈ ਹੈ ਤਾਂ ਉਸ ਨੂੰ ਹਰ ਮਹੀਨੇ 10,000 ਰੁਪਏ ਦੇ Bitcoin ਮਿਲਦੇ ਹਨ । ਜੇਕਰ ਕੋਈ 5 ਲੱਖ ਦੀ ਮਾਇਨਿੰਗ ਮਸ਼ੀਨ ਲਗਾਉਂਦਾ ਹੈ ਤਾਂ ਉਸ ਨੂੰ ਹਰ ਮਹੀਨੇ 50,000 ਰੁਪਏ ਦੇ Bitcoin ਮਿਲਦੇ ਹਨ ਅਤੇ ਇਹ ਆਪਣੇ ਆਪ ਉਸ ਦੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਂਦੇ ਹਨ ।

ਮੈ ਮਾਇਨਿੰਗ ਮਸ਼ੀਨ ਤਾਂ ਨਹੀਂ ਲਗਾਈ, ਤਾਂ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਮੈਂ ਕੁਝ ਨਹੀਂ ਕਹ ਸਕਦਾ, ਪਰ ਇੰਨਾ ਕਹ ਸਕਦਾ ਹਾਂ ਕਿ ਜੇ ਮਾਇਨਿੰਗ ਮਸ਼ੀਨ ਨਾਲ ਫਾਇਦਾ ਹੁੰਦਾ ਹੈ ਤਾਂ ਹੀ ਲੋਕ ਇਸ ਮਸ਼ੀਨ ਨੂੰ ਲਗਾਉਂਦੇ ਹਨ। ਹੇਠਾਂ ਤੁਹਾਨੂੰ ਮੈ ਇੱਕ ਤਸਵੀਰ ਦਿੱਤੀ ਹੈ ਕਿ ਮਾਇਨਿੰਗ ਮਸ਼ੀਨ ਕਿਦਾ ਦੀ ਦਿਖਦੀ ਹੈ ।

Bitcoin in Punjabi

3. ਲੋਕ ਬਿਟਕੋਇਨ ਨੂੰ ਕਿਉਂ ਪਸੰਦ ਕਰਦੇ ਹਨ ?

ਲੋਕ Bitcoin ਨੂੰ ਇਸ ਕਾਰਨ ਪਸੰਦ ਕਰਦੇ ਹਨ, ਪਹਿਲਾਂ ਇਸ ਵਿੱਚ ਸਰਕਾਰ ਦਾ ਕੋਈ ਹਿੱਸਾ Role ਨਹੀਂ ਹੁੰਦਾ । ਹੁਣ ਤੁਹਾਡਾ ਪੈਸਾ ਸਿਰਫ ਤੁਹਾਡਾ ਹੈ, ਬੈਂਕ ਜਾਂ ਸਰਕਾਰ ਦਾ ਨਹੀਂ, ਅਤੇ ਦੂਜਾ ਇਹ ਕਿ ਇਹ ਤੁਹਾਨੂੰ ਮਹੰਗਾਈ ਤੋਂ ਵੀ ਬਚਾਉਂਦਾ ਹੈ । ਲੋਕ ਇਸਨੂੰ ਇਕ Asset ਦੀ ਵਾਂਗ ਦੇਖਦੇ ਹਨ । ਜੇ ਤੁਹਾਨੂੰ Asset ਦਾ ਮਤਲਬ ਨਹੀਂ ਪਤਾ ਤਾਂ ਤੁਸੀਂ ਮੇਰੇ ‘Asset And Liability in Punjabi‘ ਵਾਲੇ ਬਲੌਗ ਪੜ ਸਕਦੇ ਹੋ ।

ਹੁਣ ਮੈਂ ਤੁਹਾਨੂੰ ਥੋੜਾ ਦਸਾਂਗਾ ਕਿ ਮਹੰਗਾਈ ਕੀ ਹੈ । ਮਹੰਗਾਈ ਦਾ ਮਤਲਬ ਹੈ ਚੀਜ਼ਾਂ ਦੇ ਦਾਮਾਂ ਦਾ ਵਾਧਾ ਅਤੇ ਤੁਹਾਡੇ ਨੋਟਾਂ ਜਾਂ ਪੈਸੇ ਦੀ ਕੀਮਤ ਦਾ ਘਟਨਾ । ਜਿਵੇਂ ਕਿ ਹੁਣ ਤੁਹਾਡੇ ਕੋਲ ਜਾਂ ਬੈਂਕ ਵਿੱਚ 2 ਲੱਖ ਰੁਪਏ ਹਨ ਅਤੇ ਤੁਸੀਂ ਹੁਣ ਦੇ ਸਮਾਂ ਵਿੱਚ ਉਸ 2 ਲੱਖ ਨਾਲ ਕਾਫੀ ਕੁਝ ਖਰੀਦ ਸਕਦੇ ਹੋ । ਪਰ ਜੇ ਤੁਸੀਂ ਹੁਣ ਤੋਂ 10 ਸਾਲ ਬਾਅਦ ਦੀ ਗੱਲ ਕਰੋ, ਤਾਂ ਤੁਹਾਡੇ 2 ਲੱਖ ਰੁਪਏ ਸਿਰਫ 1 ਲੱਖ ਰੁਪਏ ਰਹ ਜਾਣਗੇ ਅਤੇ ਜੋ ਆਜ ਤੁਸੀ 2 ਲੱਖ ਦਾ ਸਮਾਨ ਲਿਆ ਹੈ ਉਹ 10 ਸਾਲ ਬਾਅਦ 3 ਲੱਖ ਤੱਕ ਪਹੁੰਚ ਜਾਵੇਗਾ ।

ਉਦਾਹਰਨ ਲਈ, ਅਜ ਤੋ ਤੀਸ ਸਾਲ ਪਹਿਲਾਂ 100 ਰੁਪਏ ਦੀ ਬਹੁਤ ਕੀਮਤ ਸੀ ਅਤੇ ਇੰਨ 100 ਰੁਪਏ ਵਿੱਚ ਕਾਫੀ ਸਮਾਨ ਆਉਂਦਾ ਸੀ, ਪਰ ਹੁਣ 100 ਰੁਪਏ ਦੀ ਕੀਮਤ ਕੁਝ ਵੀ ਨਹੀਂ ਹੈ ਅਤੇ ਅਜ ਕਲ ਇਸ 100 ਰੁਪਏ ਵਿੱਚ ਕੁਝ ਵੀ ਨਹੀਂ ਆਉਂਦਾ । ਇਸ ਮਹੰਗਾਈ ਦਾ ਸਭ ਤੋਂ ਵੱਡਾ ਕਾਰਣ ਸਰਕਾਰ ਹੀ ਹੈ ਸਰਕਾਰ ਅਪਣੀ ਮਰਜੀ ਨਾਲ ਜਿੰਨਾ ਜਾਹੇ ਉੰਨੇ ਨੋਟ ਛਾਪ ਸਕਦੀ ਹੈ । ਇਸ ਕਾਰਨ ਨਾਲ ਨੋਟ ਦੀ ਜੋ ਸਪਲਾਈ ਹੈ ਉਹ ਅਸੀਮੀ ਹੈ, ਹਰ ਸਾਲ ਕਰੋੜਾਂ ਵਿੱਚ ਨੋਟ ਛਾਪੇ ਜਾਂਦੇ ਹਨ । ਇਹ ਸਭ ਕੁਝ ਮੈਂ ਤੁਹਾਨੂੰ ਕਿਸੇ ਹੋਰ ਬਲੌਗ ਪੋਸਟ ਵਿੱਚ ਦਸਾਂਗਾ ਕਿਉਂ ਸਰਕਾਰ ਦੇ ਕਾਰਨ ਮਹੰਗਾਈ ਵਧਦੀ ਹੈ ।

| Bitcoin in Punjabi | | btc in punjabi |

ਹੁਣ Bitcoin ਤੁਹਾਨੂੰ ਮਹੰਗਾਈ ਤੋ ਇਸਲਈ ਬਚਾ ਰਿਹਾ ਹੈ ਕਿਉਂਕੀ ਇਸ ਦੀ ਸਪਲਾਈ ਬਹੁਤ ਘੱਟ ਹੈ । ਅਰਥਾਤ, ਸਿਰਫ ਅਤੇ ਸਿਰਫ 21,000,000 (2 ਕਰੋੜ 10 ਲੱਖ) Bitcoin ਮਾਰਕਟ ਵਿੱਚ ਆਉਣੇ ਹੈ ਅਤੇ 2 ਕਰੋੜ 10 ਲੱਖ ਵਿੱਚੋਂ 1 ਕਰੋੜ 93 ਲੱਖ Bitcoin ਮਾਰਕਟ ਵਿੱਚ ਆ ਚੁੱਕੇ ਹਨ । 21,000,000 – 19,100,000 = 2,000,000 (20 ਲੱਖ) Bitcoin ਹੁਣ ਮਾਰਕਟ ਵਿੱਚ ਬਚੇ ਹਨ । ਜਦੋਂ ਪੂਰੇ 21,000,000 Bitcoin ਮਾਰਕਟ ਵਿੱਚ ਸਨ, ਤਾਂ ਇਸ ਦੀ ਕੀਮਤ 65 ਰੁਪਏ ਸੀ ਅਤੇ ਹੁਣ ਜਦੋਂ 2,000,000 ਬਿਟਕੋਇਨ ਬਚੇ ਹਨ, ਤਾਂ ਇਸ ਦੀ ਕੀਮਤ 22 ਲੱਖ ਹੋ ਗਈ ਹੈ । ਜਿਵੇਂ-ਜਿਵੇ ਬਿਟਕੋਇਨ ਮਾਰਕਟ ਵਿੱਚ ਘੱਟ ਹੋਵਣਗੇ, ਉਦਾ ਉਦਾ ਇਸ ਦੀ ਕੀਮਤ ਵਧਦੀ ਰਹੇਗੀ ।

4. ਕਿਉਂ Bitcoin ਵਿੱਚ ਨਿਵੇਸ਼ ਜੋਖਿਮ ਭਰਾ ਹੈ ।

ਜੀ ਹਾਂ, Bitcoin ਵਿੱਚ ਨਿਵੇਸ਼ ਕਰਨਾ ਜੋਖਿਮ ਨਾਲ ਭਰਾ ਹੋਇਆ ਹੈ । ਤੁਹਾਡੀ ਇੱਕ ਗਲਤੀ ਬਹੁਤ ਮਹੰਗੀ ਪੈ ਸਕਦੀ ਹੈ ।

1 ਜਦੋਂ ਅਸੀਂ ਸਟਾਕ ਮਾਰਕਿਟ ਦੀ ਗੱਲ ਕਰਦੇ ਹਾਂ, ਤਾਂ ਸਟਾਕ ਮਾਰਕਿਟ ਇੱਕ ਦਿਨ ਵਿੱਚ ਜਦੋਂ ਗਿਰਦੀ ਹੈ ਤਾਂ 3% ਜਾਂ 4% ਹੀ ਗਿਰਦੀ ਹੈ, ਅਤੇ ਉਹ ਵੀ ਬਹੁਤ ਮੁਸ਼ਕਿਲ ਨਾਲ । ਪਰ ਬਿਟਕੋਇਨ ਇੱਕ ਦਿਨ ਵਿੱਚ ਹੀ 15% ਤੋਂ 20% ਗਿਰ ਜਾਂਦਾ ਹੈ ਇਸ ਮਾਰਕਿਟ ਵਿੱਚ, ਇੱਕ ਦਿਨ ਵਿੱਚ ਹੀ ਪੈਸੇ ਦੋ ਜਾਂ ਤਿੰਨ ਗੁਣਾ ਹੋ ਜਾਂਦੇ ਹਨ ਅਤੇ ਜਦੋਂ ਗਿਰਦਾ ਹੈ ਤਾਂ ਦੋ ਜਾਂ ਤਿੰਨ ਗੁਣਾ ਪੈਸੇ ਕਟ ਵੀ ਹੋ ਜਾਂਦੇ ਹਨ ।

2 ਜੇਕਰ ਅਸੀਂ ਬੈਂਕ ਦਾ ਉਦਾਹਰਣ ਲੈਂਦੇ ਹਾਂ, ਤਾਂ ਬੈਂਕ ਵਿੱਚ ਜੇ ਤੁਸੀਂ ਕਿਸੇ ਨੂੰ ਪੈਸੇ ਭੇਜਦੇ ਹੋ ਤਾਂ ਉਹ ਪੈਸੇ ਗਲਤ ਖਾਤੇ ਵਿੱਚ ਚਲੇ ਜਾਦੇ ਹੈ, ਤਾਂ ਬੈਂਕ ਤੁਹਾਨੂੰ ਤੁਹਾਡੇ ਪੈਸੇ ਵਾਪਿਸ ਕਰ ਦਿਦਾ ਜੇ ਤੁਸੀਂ ਠੀਕ ਹੋ ਕਿ ਤੁਹਾਡੇ ਕੋਲੋ ਗਲਤੀ ਨਾਲ ਗਲਤ ਪੈਸੇ ਭੇਜ ਹੋ ਗਏ, ਕਿਉਂਕਿ ਬੈਂਕ ਕੋਲ ਸਾਰਾ ਰਿਕਾਰਡ ਹੁੰਦਾ ਹੈ । ਪਰ Bitcoin ਵਿੱਚ, ਜੇ ਤੁਸੀਂ ਗਲਤੀ ਨਾਲ ਕਿਸੇ ਹੋਰ ਦੇ ਖਾਤੇ ਵਿੱਚ ਪੈਸੇ ਭੇਜ ਦਿੰਦੇ ਹੋ ਤਾਂ ਤੁਸੀ ਉਸ ਨੂੰ ਵਾਪਿਸ ਪ੍ਰਾਪਤ ਨਹੀਂ ਕਰ ਸਕਦੇ, ਚਾਹੇ ਉਹ 1 ਰੁਪਏ ਹੈ ਜਾਂ 1 ਕਰੋੜ ਰੁਪਏ ਉਹ ਵਾਪਿਸ ਨਹੀ ਆ ਸਕਦੇ । ਕਿਉਂਕਿ ਤੁਹਾਨੂੰ ਨਹੀਂ ਪਤਾ ਅਤੇ ਦੁਨੀਆ ਵਿੱਚ ਕਿਸੇ ਨੂੰ ਵੀ ਨਹੀ ਪਤਾ ਕਿ ਕਿਸਨੇ ਕਿਸਨੂੰ Bitcoin ਭੇਜੇ ਹਨ, ਕਿਉਂਕਿ ਜਿਸ ਖਾਤੇ ਵਿੱਚ ਪੈਸੇ ਚਲੇ ਗਏ ਹਨ, ਉਹ ਕਿੱਥੇ ਰਹਿੰਦਾ ਹੈ ਇਸ ਦਾ ਕੋਈ ਰਿਕਾਰਡ ਨਹੀਂ ਹੁੰਦਾ ।

      | Bitcoin in Punjabi | | btc in punjabi |

      3 Bitcoin ਵਿੱਚ ਜੇ ਤੁਸੀਂ DEX ਜਾਂ Decentralised Exchange ਵਰਤ ਰਹੇ ਹੋ, ਤਾਂ ਇਸ ਵਿੱਚ ਤੁਹਾਨੂੰ ਇੱਕ 12 ਸ਼ਬਦਾਂ ਦੀ ਫ੍ਰੇਜ਼ Phrase ਮਿਲਦੀ ਹੈ । ਜੋ ਮੈ ਤੁਹਾਨੂੰ ਹੇਠਾਂ ਦਿੱਤੀ ਹੈ । ਜੇਕਰ ਉਹ ਚੋਰੀ ਜਾਂ ਗੁਮ ਹੋ ਜਾਂਦੀ ਹੈ, ਤਾਂ ਤੁਸੀਂ ਆਪਣੇ Bitcoin ਨੂੰ ਦੋਬਾਰਾ ਹਾਸਲ ਨਹੀਂ ਕਰ ਸਕਦੇ । ਇਹ 12 ਸ਼ਬਦਾਂ ਦੀ ਫ੍ਰੇਜ਼ Pharse ਤੁਹਾਡੇ ਖਜ਼ਾਨੇ ਦੀ ਚਾਬੀ ਦਾ ਕੰਮ ਕਰਦੀ ਹੈ ਜਿਸ ਵਿੱਚ ਤੁਹਾਡੇ Bitcoin ਹੁੰਦੇ ਹਨ ਜੇ ਤੁਸੀਂ ਖਰੀਦੇ ਹੁੰਦੇ ਹਨ ਅਤੇ ਇਸ ਸਭ ਕੁਝ ਡਿਜਿਟਲ ਹੁੰਦਾ ਹੈ ।

      ਜਦੋ ਤਕ ਤੁਹਾਡੇ Bitcoin DEX ਵਿੱਚ ਹਨ ਅਤੇ ਉਸ DEX ਦੀ ਫ੍ਰੇਜ਼ Phrase ਤੁਹਾਡੇ ਕੋਲ ਹੈ, ਤਦ ਤੱਕ ਤੁਹਾਡੇ Bitcoin ਨੂੰ ਇਸ ਦੁਨਿਆ ਵਿੱਚ ਕੋਈ ਨਹੀਂ ਚੁਰਾ ਸਕਦਾ ਅਤੇ ਕੋਈ ਵੀ ਬੈਨ ਨਹੀਂ ਕਰ ਸਕਦਾ । ਜੋ ਮੈ ਤੁਹਾਨੂੰ ਹੇਠਾਂ ਦਿੱਤੀ ਗਈ ਤਸਵੀਰ ਵਿੱਚ ਦਿਖਾਈ ਹੈ, ਉਸ ਵਿੱਚ ਕੋਈ Bitcoion ਨਹੀਂ ਹੈ, ਇਸ ਨੂੰ ਇੱਕ ਉਦਾਹਰਣ ਦੇ ਤੌਰ ਤੇ ਲਿਆ ਗਿਆ ਹੈ ਇਹ ਕਿਸੇ ਕੰਮ ਦੀ ਨਹੀਂ ਹੈ ਕਿਉਂਕਿ ਇਸ ਦਾ ਆਖਰੀ Step ਮੈਂ Confirm ਨਹੀ ਕੀਤਾ ।

      Bitcoin in Punjabi

      ਤੁਸੀਂ ਜੋ ਉੱਪਰ ਤਸਵੀਰ ਦੇਖ ਰਹੇ ਹੋ, ਕੁਝ ਇਸ ਤਰ੍ਹਾਂ ਦੀ ਤੁਹਾਡੀ Bitcoin ਦੇ Wallet ਦੀ ਚਾਬੀ ਹੁੰਦੀ ਹੈ ।

      | Bitcoin in Punjabi | | btc in punjabi |

      ਹੁਣ ਕੋਈ ਸਰਕਾਰ ਜਾਂ ਦੇਸ਼ Bitcoin ਨੂੰ ਕਿਉਂ ਬੈਨ ਨਹੀਂ ਕਰ ਸਕਦੀ, ਇਸ ਦੇ ਦੋ ਕਾਰਨਾਂ ਹਨ । ਪਹਿਲਾ, ਜਦੋਂ ਤੱਕ miners mining machine ਜਾਂ mining ਕਰ ਰਹੇ ਹਨ ਤਦ ਤੱਕ Bitcoin ਨੂੰ ਕੋਈ ਬੈਨ ਨਹੀਂ ਕਰ ਸਕਦਾ ਅਤੇ ਦੂਜਾ, ਜਦੋਂ ਤੱਕ ਤੁਹਾਡੇ ਬਿਟਕੋਇਨ CEX ਦੀ ਜਗ੍ਹਾਂ DEX ਵਿੱਚ ਹੈ, ਉਦੋ ਤੱਕ ਤੁਹਾਡੇ Bitcoin ਤੁਹਾਡੇ ਹਨ, ਇਸਨੂੰ ਕੋਈ ਬੈਨ ਨਹੀਂ ਕਰ ਸਕਦਾ ।

      ਗੱਲ ਹੈ Black Money ਵਾਲਿਆਂ ਦੀ, ਬਲੈਕ ਮਨੀ ਵਾਲੇ ਦੇ ਕੋਲ ਸਿਰਫ Bitcoin ਹੀ ਨਹੀਂ ਹੈ ਬਲਕਿ ਹੋਰ ਵੀ ਕਈ ਤਰੀਕੇ ਹਨ ਆਪਣੇ ਪੈਸੇ ਇਸ ਨੂੰ ਵਾਇਟ ਕਰਨ ਦੇ । ਬਾਕੀ, ਬਲੈਕ ਮਨੀ ਵਾਲੇ ਤੁਹਾਨੂੰ ਹਰ ਥਾਂ ਦੇਖਣ ਨੂੰ ਮਿਲ ਜਾਂਦੇ ਹਨ ।

      ਆਖ਼ਰਕਾਰ, ਮੈਂ ਤੁਹਾਨੂੰ ਇਸ ਬਾਰੇ ਇਹ ਕਹਾਂਗਾ ਕਿ ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਸ ਬਾਰੇ ਸਾਰੀ ਜਾਣਕਾਰੀ ਹਾਸਲ ਕਰੋ । ਇਹ ਤਾਂ ਬਸ ਇੱਕ Crypto Currency ਜਾਂ Bitcoin ਦਾ ਹੀ ਵਿਸ਼ੇ ਹੈ, ਤੁਸੀਂ ਮੇਰੇ ਇਸ ਬਲਾਗ Roop Fin ਨਾਲ ਜੁੜੇ ਰਹੋ ਤਾ ਕਿ ਤੁਹਾਨੂੰ DEX, CEX, Bitcoin Halving, NFT ਆਦਿ ਬਾਰੇ ਲੱਗੇ।

      3280cookie-checkBitcoin in Punjabi

      Leave a Comment