“Exit Load in Punjabi” in Mutual Fund

Spread the love

| Exit Load in Punjabi |

ਅੱਜ ਅਸੀਂ ਗੱਲਬਾਤ ਕਰਾਂਗੇ ਕਿ Mutual Fund ਵਿੱਚ Exit Load ਕੀ ਹੁੰਦਾ ਹੈ। ਪਿਛਲੇ ਬਲਾਗ ਵਿੱਚ ਮੈ ਤੁਹਾਨੂੰ ਦੱਸਿਆ ਸੀ ਕਿ Expense Ratio ਕੀ ਹੈ ਮਿਊਚੁਅਲ ਫੰਡ ਵਿੱਚ ਅਤੇ ਕਿਵੇਂ Expense Ratio ਤੁਹਾਨੂੰ ਲੱਖਾਂ ਦੇ ਨੁਕਸਾਨ ਕਰਾ ਸਕਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Expense Ratio ਕੀ ਹੈ, ਤਾਂ ਤੁਸੀਂ ਮੇਰਾ “Expense Ratio in Punjabi” ਵਾਲਾ ਬਲਾਗ ਪੜ੍ਹ ਸਕਦੇ ਹੋ । ਅੱਜ ਅਸੀਂ Exit Load ਬਾਰੇ ਗੱਲ ਕਰਾਂਗੇ।

ਜਦੋਂ ਵੀ ਅਸੀਂ Expense Ratio ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਹਰ ਸਾਲ Expense Ratio ਦੇ ਨਾਮ ਤੇ ਕੁਝ ਫੀਸ Fee ਜਾਂ ਚਾਰਜ਼ Charge ਦੇਣਾ ਪੈਂਦਾ ਹੈ । ਇਹ ਹਰ ਸਾਲ ਲਿਆ ਜਾਂਦਾ ਹੈ ਜਦੋਂ ਤੱਕ ਤੁਸੀਂ Mutual Fund ਵਿੱਚ Invested ਹੋ । ਪਰ Exit Load Expense Ratio ਤੋਂ ਪੂਰੀ ਤਰਾਂ ਅਲੱਗ ਹੁੰਦਾ ਹੈ । ਜਦੋਂ ਤੁਸੀਂ Mutual Fund ਨੂੰ ਘਟ ਸਮੇ ਵਿੱਚ ਜਾਂ ਇੱਕ ਸਾਲ ਦੇ ਅਦਰ ਵੇਚਦੇ ਹੋ, ਤਾਂ AMC ਤੁਹਾਡੇ ਕੋਲੋ ਕੁਝ ਫੀਸ Fee ਜਾਂ ਚਾਰਜ਼ Charge ਦੇ ਰੂਪ ਵਿੱਚ Exit Load ਲੈ ਲੈਂਦੀ ਹੈ । ਇਸ ਕਾਰਨ, ਤੁਸੀਂ Mutual Fund ਨੂੰ ਜਲਦੀ ਨਹੀਂ ਵੇਚ ਸਕਦੇ ਅਤੇ ਉਸ Mutual Fund ਨੂੰ ਤੁਸੀਂ ਲੰਬੇ ਸਮੇਂ ਲਈ ਰੱਖ ਸਕੋ ।

| Exit Load in Punjabi |

Exit Load 1% ਹੁੰਦਾ ਹੈ, ਇਹ ਕੁਝ Mutual Fund ਦੁਆਰਾ ਲਿਆ ਜਾਂਦਾ ਹੈ ਅਤੇ ਕੁਝ Mutual Fund ਵਾਲੇ Exit Load ਨਹੀਂ ਲੈਂਦੇ । ਇਹ SIP ਜਾਂ Lumpsum ਵਿੱਚ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ ਹੈ । ਵੈਸੇ ਦੇਖਿਆ ਜਾਵੇ ਤਾਂ 1% Exit Load ਕੁਝ ਨਹੀਂ ਹੈ, ਕਿਉਂਕਿ 1 ਲੱਖ ਤੋਂ ਉੱਪਰ ਸਿਰਫ ਅਤੇ ਸਿਰਫ ਸਾਨੂੰ 1 ਹਜ਼ਾਰ ਰੁਪਏ Fee ਹੀ ਦੇਣੀ ਹੈ । ਪਰ ਜੇ ਅਸੀਂ ਇਸ 1% ਨੂੰ Institutional Investor ਦੇ ਹਿਸਾਬ ਨਾਲ ਦੇਖੇ, ਤਾਂ 1% ਬਹੁਤ ਜ਼ਿਆਦਾ ਹੈ, ਕਿਉਂਕਿ Institutional Investor ਲਾਖਾਂ ਨਹੀਂ ਬਲਕਿ ਕਰੋੜਾਂ ਰੁਪਏ ਲੇ ਕੇ ਆਉਂਦੇ ਹਨ । ਜੇ ਤੁਹਾਨੂੰ ਨਹੀ ਪਤਾ ਕਿ SIP ਅਤੇ Lumpsum ਕਿ ਹੈ । ਤਾ ਤੁਸੀ ਮੇਰਾ SIP and Lumpsum in Punjabi ਵਾਲਾ ਬਲਾਗ ਨੂੰ ਪੜ੍ਹ ਸਕਦੇ ਹੋ ।

ਮਾਨ ਲਓ ਜੇ Institutional Investor 1 ਕਰੋੜ ਰੁਪਏ Mutual Fund ਵਿੱਚ ਨਿਵੇਸ਼ ਕਰਦੇ ਹੈ ਅਤੇ ਜੇ ਉਹ 1 ਸਾਲ ਤੋਂ ਪਹਿਲਾਂ Mutual Fund ਨੂੰ ਵੇਚ ਦੇਂਦਾ ਹੈ, ਤਾਂ ਉਨੂੰ 1 ਲੱਖ ਰੁਪਏ Exit Load ਦੇ ਨਾਮ ਤੇ ਜੋ ਕਿ ਬਹੁਤ ਜ਼ਿਆਦਾ ਹੈ । Exit Load ਹਮੇਸ਼ਾ ਤੁਹਾਡੇ Mutual Fund ਦੀ ਯੂਨਿਟ ਤੇ ਲਾਗੂ ਹੁੰਦਾ ਹੈ ਨਾ ਕਿ ਤੁਹਾਡੇ ਨਿਵੇਸ਼ Invest ਕੀਤੇ ਗਈ ਰਕਮ ਤੇ, ਕਿਉਂਕਿ Mutual Fund ਹਮੇਸ਼ਾ ਵਧਦਾ ਅਤੇ ਘਟਦਾ ਰਹਿੰਦਾ ਹੈ ਇਸ ਲਈ Mutual Fund ਵਾਲੇ Exit Load ਨੂੰ ਹਮੇਸ਼ਾ Mutual Fund ਦੀ ਯੂਨਿਟ ਦੇ ਹਿਸਾਬ ਨਾਲ ਕਟਦੇ ਹਨ । Lumpsum ਅਤੇ SIP ਵਿੱਚ ਇਹ ਅਲੱਗ-ਅਲੱਗ ਤਰੀਕੇ ਨਾਲ ਕਟਿਆ ਜਾਂਦਾ ਹੈ ।

Lumpsum ਵਿੱਚ Exit Load

Lumpsum ਵਿੱਚ ਇਹ Fee ਬਿਲਕੁੱਲ ਆਸਾਨ ਤਰੀਕੇ ਨਾਲ ਕਟੀ ਜਾਂਦੀ ਹੈ। Lumpsum ਜੇ ਤੁਸੀਂ ਇੱਕ Mutual Fund ਵਿੱਚ ਨਿਵੇਸ਼ ਕੀਤਾ ਹੈ ਜੇ ਤੁਸੀਂ ਉਸਨੂੰ 1 ਸਾਲ ਤੱਕ ਰੱਖਿਆ ਤਾਂ ਤੁਹਾਨੂੰ ਕੋਈ ਫੀਸ ਨਹੀਂ ਦੇਣੀ । ਪਰ ਜੇ ਤੁਸੀਂ 1 ਸਾਲ ਦੇ ਅੰਦਰ ਉਸ Mutual Fund ਨੂੰ ਵੇਚ ਦਿੱਤਾ ਹੈ ਤਾਂ ਤੁਹਾਨੂੰ Mutual Fund ਦੀ ਯੂਨਿਟ ਮਿਲੀ ਹੈ ਉਸ ਦੇ ਹਿਸਾਬ ਨਾਲ ਤੁਹਾਨੂੰ 1% ਦੀ ਫੀਸ ਦੇਣੀ ਪਏਗੀ ।

SIP ਵਿੱਚ Exit Load

SIP ਵਿੱਚ Exit Load ਅਲੱਗ ਤਰੀਕੇ ਨਾਲ ਕਟਿਆ ਜਾਂਦਾ ਹੈ ਜਾਂ ਇਸ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ SIP ਵਿੱਚ Exit Load ਹਮੇਸ਼ਾ ਹੀ ਲਿਆ ਜਾਂਦਾ ਹੈ । ਕਿਉਂਕਿ SIP ਵਿੱਚ ਤੁਸੀਂ ਹਰ ਮਹੀਨੇ Mutual Fund ਦੀ ਯੂਨਿਟ ਖਰੀਦ ਰਹੇ ਹੋ ਅਤੇ ਜਿਨ Mutual Fund ਦੀ ਯੂਨਿਟ ਨੂੰ 1 ਸਾਲ ਹੋ ਗਏ ਹੋਣ, ਉਸ ਵਿੱਚ ਤੁਹਾਨੂੰ ਕੋਈ Fee ਨਹੀਂ ਦੇਨੀ, ਪਰ ਜਿਸ Mutual Fund ਯੂਨਿਟ ਨੂੰ 1 ਸਾਲ ਨਹੀਂ ਹੋਏ, ਉਸ ਪਰ ਤੁਹਾਨੂੰ ਇਹ Fee ਦੇਣੀ ਪੈਣੀ ਹੈ । ਜਿਵੇਂ ਕਿ ਤੁਸੀਂ ਹਰ ਮਹੀਨੇ ਇੱਕ Mutual Fund ਵਿੱਚ ਨਿਵੇਸ਼ ਕੀਤਾ ਹੈ ਅਤੇ ਤੁਸੀਂ ਉਸ Mutual Fund ਵਿੱਚ ਤਿੰਨ ਸਾਲ ਤੱਕ ਨਿਵੇਸ਼ ਕਰਨ ਦੀ ਸੋਚ ਰਹੇ ਹੋ ।

ਤੁਹਾਨੂੰ ਹਰ ਮਹੀਨੇ 1 Mutual Fund ਦੀ ਯੂਨਿਟ ਮਿਲ ਰਹੀ ਹੁੰਦੀ ਹੈ ਅਤੇ ਤੀਨ ਸਾਲ ਦੇ ਲਈ ਤੁਹਾਨੂੰ 36 Mutual Fund ਯੂਨਿਟ ਮਿਲੀ ਹੈ (12 x 3 = 36) । ਜਦੋਂ ਤੁਸੀਂ ਉਹ Mutual Fund ਨੂੰ ਤੀਨ ਸਾਲ ਬਾਅਦ ਵੇਚੋਗੇ ਤਾਂ ਤੁਹਾਨੂੰ ਤੀਨ ਸਾਲ ਦੇ ਹਿਸਾਬ ਨਹੀਂ, ਅਰਥਾਤ 36 ਯੂਨਿਟਾਂ Unit ਦੇ ਹਿਸਾਬ ਨਹੀਂ, ਬਲਕਿ 11 ਮਿਊਚੁਅਲ ਫੰਡ ਯੂਨਿਟਾਂ ਦੇ ਹਿਸਾਬ ਨਾਲ Fee ਦੇਣੀ ਪੈਵੇਗੀ ਕਿਉਂਕਿ 25 Mutual Fund ਦੀ ਯੂਨਿਟਾਂ ਨੂੰ ਇੱਕ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਾ ਹੋਵੇਗਾ ਅਤੇ 11 Mutual Fund ਦੀ ਯੂਨਿਟਾਂ ਨੂੰ ਹਾਜੇ ਇੱਕ ਸਾਲ ਨਹੀਂ ਹੋਇਆ ਹੋਵੇਗਾ ।

| Exit Load in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4210cookie-check“Exit Load in Punjabi” in Mutual Fund

Leave a Comment