Expense Ratio in Punjabi

Spread the love

| Expense Ratio in Punjabi |

ਜਦੋਂ ਤੁਹਾਨੂੰ ਪਤਾ ਲੱਗੇ ਕਿ ਜਿਹੜਾ ਤੁਸੀਂ Mutual Fund ਲਈ ਹੈ, ਉਸ ਵਿੱਚ ਤੁਹਾਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਜਾਂ ਜੋ Mutual Fund ਤੁਸੀਂ ਲਈ ਹੈ, ਉਸ Mutual Fund ਵਿਚ Expense Ratio ਦੇ ਨਾਮ ਤੇ ਹਰ ਰੋਜ਼ ਤੁਹਾਡੇ Mutual Fund ਤੋਂ ਪੈਸੇ ਕਟੇ ਜਾ ਰਹੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ । ਹੁਣ ਇਹ Mutual Fund ਕੀ ਹੈ ਜਾਣਨ ਲਈ ਤੁਸੀਂ ਮੇਰਾ “Mutual Fund in Punjabi” ਵਾਲਾ ਬਲਾਗ ਪੜ੍ਹ ਸਕਦੇ ਹੋ । ਜੇਕਰ ਤੁਹਾਨੂੰ ਪਤਾ ਹੈ ਕਿ Expense Ratio ਕੀ ਹੈ? ਤਾਂ ਤੁਸੀਂ ਲੱਖਾਂ ਰੁਪਏ ਦੇ ਨੁਕਸਾਨ ਤੋਂ ਬਚ ਸਕਦੇ ਹੋ । ਤਾਂ ਇਹ Expense Ratio ਕੀ ਹੈ ਜਾਨਨ ਲਈ ਇਸ ਬਲੋਗ ਨੂੰ ਪੁਰਾ ਪੜੋ ?

ਜਦੋਂ ਤੁਸੀਂ ਆਪਣੇ ਪੈਸੇ ਨੂੰ Mutual Fund ਵਿੱਚ ਨਿਵੇਸ਼ ਕਰਦੇ ਹੋ ਜਾਂ ਆਪਣੇ ਪੈਸੇ ਨੂੰ Mutual Fund ਵਿੱਚ ਲਗਾਉਂਦੇ ਹੋ, ਤਾਂ ਇਹ ਪੈਸੇ ਇੱਕ Expert Fund Manager ਦੁਆਰਾ ਸੰਚਾਲਿਤ ਹੁੰਦੇ ਹਨ ਕਿ ਕਿਹੜਾ ਸਟਾਕ ਖਰੀਦਨਾ ਚਾਹੀਦਾ ਹੈ, ਇਸ ਤੋਂ ਇਲਾਵਾ, Fund Manager ਤੁਹਾਡੇ ਪੈਸੇ ਨੂੰ ਕੁਝ ਇਹੋ ਜਹੀ ਸਥਾਨਾਂ ਤੇ ਵਰਤਦਾ ਹੈ ਜਿੱਥੇ ਤੁਹਾਨੂੰ ਤੁਹਾਡੀ Investment ਤੇ ਕੋਈ Return ਨਹੀਂ ਮਿਲਦਾ, ਜਿਵੇਂ ਕਿ Fund Manager Fee, Distributor Fee, Registration Fee, Advertisement Expenses ਆਦਿ ਇਸਨੂੰ Expense Ratio ਦੇ ਨਾਮ ਤੋ ਵਰਤਦਾ ਹੈ ਅਤੇ ਤੁਹਾਡੋ ਇਹ ਪੈਸੇ ਉਹ Expense Ratio ਦੇ ਨਾਮ ਤੋ ਇਸਤੇਮਾਲ ਕਰਦਾ ਹੈ ।

| Expense Ratio in Punjabi |

SEBI ਦੇ ਅਨੁਸਾਰ, Equity Mutual Fund ਵਿੱਚ Expense Ratio ਦੀ Fee 0.1% ਤੋਂ 2.5% ਅਤੇ Debt Mutual Fund ਵਿੱਚ Expense Ratio ਦੀ Fee 0.1% ਤੋਂ 2.25% ਹੁੰਦੀ ਹੈ । Equity ਜਾਂ Debt Mutual Fund ਕੀ ਹੈ? ਇਸ ਨੂੰ ਜਾਣਨ ਲਈ ਤੁਸੀਂ ਮੇਰੇ Equity and Debt Mutual Fund ਵਾਲੇ ਬਲਾਗ ਨੂੰ ਪੜ੍ਹ ਸਕਦੇ ਹੋ । ਇਸ Ratio ਦੀ ਗਿਣਤੀ ਸਾਲਾਨਾ ਦਰ (Annual Interest) ਦੇ ਹਿਸਾਬ ਨਾਲ ਹੁੰਦੀ ਹੈ, ਪਰ ਇਸਨੂੰ ਰੋਜ਼ ਤੁਹਾਡੇ Mutual Fund ਦੇ ਖਾਤੇ ਵਿੱਚੋ ਕਟ ਲਿਆ ਜਾਂਦਾ ਹੈ ਅਤੇ ਤੁਹਾਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ।

ਹੁਣ ਸੋਚੋ ਕਿ ਤੁਸੀਂ ਇੱਕ Mutual Fund ਵਿੱਚ ਨਿਵੇਸ਼ ਕੀਤਾ ਹੈ ਜੋ ਤੁਸੀ SIP ਰੂਪ ਵਿੱਚ ਕੀਤਾ ਹੈ ਅਤੇ ਹਰ ਮਹੀਨੇ ਤੁਸੀਂ 1000 ਰੁਪਏ ਦੀ SIP ਕਰ ਰਹੇ ਹੋ । ਜੇ ਤੁਹਾਨੂੰ ਇਸ ਬਾਰੇ ਜਾਣਨਾ ਹੈ ਕਿ SIP ਕੀ ਹੈ, ਤਾਂ ਤੁਸੀਂ ਮੇਰੇ “SIP” ਵਾਲੇ ਬਲਾਗ ਨੂੰ ਪੜ੍ਹ ਸਕਦੇ ਹੋ । ਹੁਣ ਮਨੋ ਕਿ ਤੁਸੀਂ ਜਿਸ Mutual Fund ਵਿੱਚ ਨਿਵੇਸ਼ ਕੀਤਾ ਹੈ, ਉਸ Mutual Fund ਦਾ Expense Ratio 1% ਹੈ । ਜਦੋਂ ਤੁਹਾਡਾ ਪਹਿਲਾ 1000 ਰੁਪਏ SIP ਦੇ ਰੂਪ ਵਿੱਚ ਉਸ Mutual Fund ਦੇ ਖਾਤੇ ਵਿੱਚ ਆ ਜਾਵੇਗਾ, ਤਾਂ ਉਸ ਦਿਨ ਤੋਂ ਹੀ Expense Ratio ਕਾਟਣਾ ਸ਼ੁਰੂ ਹੋ ਜਾਵੇਗਾ । ਤੁਹਾਡੇ Mutual Fund ਦੇ ਖਾਤੇ ਦਾ ਬੈਲੈਂਸ ਪਹਿਲੇ ਦਿਨ ਤੋਂ ਹੀ 1000 ਰੁਪਏ ਹੋਵੇਗਾ ਅਤੇ ਤੁਹਾਡਾ ਐਕਸਪੈਂਸ ਰੇਸ਼ੋ 1% ਕਟਨਾ ਸ਼ੁਰੂ ਹੋ ਜਾਵੇਗਾ ।

| Expense Ratio in Punjabi |

ਤੇ ਤੁਹਾਨੂੰ ਹਰ ਦਿਨ 0.027 ਪੈਸੇ ਕਟੇ ਜਾਣਗੇ ਇੱਕ ਮਹੀਨੇ ਦੇ ਅੰਦਰ Expense Ratio ਦੇ ਨਾਮ ਤੇ । ਜਦੋਂ ਤੁਹਾਡੀ ਦੂਜੀ 1000 ਰੁਪਏ ਦੀ SIP ਤੁਹਾਡੇ Mutual Fund ਦੇ ਖਾਤੇ ਵਿੱਚ ਆਵੇਗੀ, ਤਾਂ ਤੁਹਾਡਾ Mutual Fund ਦਾ Balance 2000 ਰੁਪਏ ਹੋ ਜਾਵੇਗਾ । ਜਦੋਂ ਤੁਹਾਡਾ Balance 2000 ਰੁਪਏ ਹੋ ਜਾਵੇਗਾ, ਤਾਂ ਉਸੀ ਦਿਨ ਤੋਂ 1% ਦੇ ਹਿਸਾਬ ਨਾਲ ਤੁਹਾਨੂੰ ਹਰ ਦਿਨ 0.054 ਰੁਪਏ Expense Ratio ਦੇ ਨਾਮ ਤੋ ਕਟਨੇ ਸ਼ੁਰੂ ਹੋ ਜਾਣਗੇ । Expense Ratio ਇੱਕ ਦਿਨ ਵਿੱਚ ਕਿੰਨਾ ਕੱਟਦਾ ਹੈ ਇਸ ਨੂੰ ਜਾਣਨ ਲਈ ਇੱਕ Formula ਹੁੰਦਾ ਹੈ: Expense Ratio = (SIP or Investment Amount X Expense Ratio Percentage/365 Days)

| Expense Ratio in Punjabi |

ਜਦੋਂ ਤੁਸੀਂ Mutual Fund ਸ਼ੁਰੂ ਜਾਂ Invest ਕਰਦੇ ਹੋ, ਤਾਂ ਉਸ ਦਾ Net Asset Value (NAV) ਤੁਹਾਨੂੰ ਤੁਹਾਡੀ Invest ਕੀਤੀ ਗਈ ਰਕਮ ਤੇ ਦਿੱਤਾ ਜਾਂਦਾ ਹੈ । ਪਰ ਤੁਹਾਨੂੰ NAV ਮਿਲਣ ਤੋ ਪਹਿਲਾ ਹੀ ਤੁਹਾਡੇ ਖਾਤੇ ਤੋ Expense Ratio ਕਾਟ ਲਿਆ ਜਾਂਦਾ ਹੈ ਲਈ ਜਾਂਦੀ ਹੈ, ਬਾਅਦ ਵਿੱਚ ਹੀ ਤੁਹਾਨੂੰ NAV ਮਿਲਦੀ ਹੈ । ਇਹ Ratio ਰੋਜ ਤੁਹਾਡੇ ਖਾਤੇ ਤੋਂ ਆਪਣੇ ਆਪ ਕਟ ਲਿਆ ਜਾਂਦਾ ਹੈ ਅਤੇ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਇਹ ਇੰਨਾ ਘੱਟ ਹੁੰਦਾ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ Mutual Fund ਵਾਲੇ ਤੁਹਾਡੇ ਖਾਤੇ ਤੋਂ ਰੋਜ਼ ਪੈਸੇ ਕਟ ਰਹੇ ਹਨ ।

ਮੋਟੇ – ਮੋਟੇ ਤੌਰ ਤੇ ਦੇਖਿਆ ਜਾਵੇ ਤਾਂ, ਜੇ ਤੁਸੀਂ 1000 ਰੁਪਏ SIP ਦੇ ਰੂਪ ਵਿੱਚ Mutual Fund ਵਿੱਚ ਲਗਾਏ ਹਨ, ਤਾਂ ਤੁਹਾਨੂੰ ਸਾਲ ਵਿੱਚ ਤੁਹਾਡੇ 12000 ਰੁਪਏ ਬਣਦੇ ਹਨ ਅਤੇ 12000 ਦਾ Expense Ratio 1% ਦੇ ਹਿਸਾਬ ਨਾਲ 120 ਰੁਪਏ ਹੁੰਦੇ ਹਨ ਜੋ ਕਿ ਦੇਖਿਆ ਜਾਏ ਤਾਂ ਬਹੁਤ ਵੀ ਘੱਟ ਹੈ। ਪਰ ਜੇ ਤੁਸੀਂ ਇਸ ਨੂੰ Compound Interest ਦੇ ਹਿਸਾਬ ਨਾਲ ਵੇਖਦੇ ਹੋ, ਤਾਂ ਜਿਨੀ ਘਟ Expense Ratio ਦੀ Fee ਹੋਵੇਗੀ ਉਨਾਂ ਨੁਕਸਾਨ ਘੱਟ ਹੋਵੇਗਾ, ਅਤੇ ਜੇ Expense Ratio ਦੀ Fee ਵਧ ਹੋਵੇਗੀ ਉੰਨਾ ਨੁਕਸਾਨ ਵੱਧ ਹੋਵੇਗਾ । ਕਿਉਂਕਿ Compounding ਦੀ ਤਾਕਤ ਹੀ ਹੈ ਜੋ ਸਾਡੇ ਨੂੰ ਲੱਖਾਂ ਤੋਂ ਕਰੋੜਾਂ ਅਤੇ ਕਰੋੜਾਂ ਤੋਂ ਅਰਬਾਨ ਰੁਪਏ ਕਮਾ ਕੇ ਦੇ ਸਕਦੀ ਹੈ । ਜੇ ਤੁਸੀਂ Power of Compounding ਬਾਰੇ ਜਾਣਨਾ ਚਾਹੁੰਦੇ ਹੋ ਜਾਂ ਇਸਦੀ ਤਾਕਤ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ “Power of Compounding” ਵਾਲੇ ਬਲੌਗ ਨੂੰ ਪੜ੍ਹ ਸਕਦੇ ਹੋ ।

ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਜਿਸ ਨਾਲ ਤੁਹਾਨੂ ਸਾਫ਼ ਹੋ ਜਾਵੋਗੇ ਕਿ ਇਸ Ratio ਦੇ ਕਾਰਨ ਤੁਹਾਨੂੰ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ ।

| Expense Ratio in Punjabi |
AB
Investment Amount10,00,00010,00,000
Rate of Interest (Compound Interest)15%15%
Time Period25 Years25 Years
Expense Ratio Annual Percentage.2%1.5%
Return Before Expense Ratio3,30,00,0003,30,00,000
Expense Ratio Deduction Amount66,0006,60,000
Return Amount After Deduction of Expense Ratio3,29,34,0003,23,40,000

ਹੁਣ ਤੁਹਾਨੂੰ ਸਾਫ਼ ਹੋ ਗਿਆ ਹੋਵੇਗਾ ਕਿ ਜਿੰਨਾ ਤੁਹਾਡਾ Expense Ratio ਘੱਟ ਹੋਵੇਗਾ, ਉੰਨਾ ਹੀ ਤੁਹਾਨੂੰ ਘੱਟ ਨੁਕਸਾਨ ਹੋਵੇਗਾ । ਉੱਪਰ ਤੁਸੀਂ ਦੇਖ ਚੁੱਕੇ ਹੋ ਕਿ ਕਿਵੇਂ Expense Ratio ਤੁਹਾਨੂੰ ਲੱਖਾਂ ਰੁਪਏ ਦੇ ਨੁਕਸਾਨ ਤੋਂ ਬਚਾ ਸਕਦਾ ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4140cookie-checkExpense Ratio in Punjabi

Leave a Comment