Large Cap Mid Cap and Small Cap in Punjabi

Spread the love

| Large Cap Mid Cap and Small Cap in Punjabi | | What is Small Cap in Punjabi | | What is Large Cap in Punjabi | | What is Mid Cap in Punjabi |

ਦੋਸਤੋਂ, ਅੱਜ ਅਸੀਂ Large Cap, Mid Cap ਅਤੇ Small Cap ਬਾਰੇ ਗੱਲਾਂ ਕਰਾਂਗੇ । ਪਰ ਇਸ ਬਲੌਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮਾਰਕੇਟ ਕੈਪਿਟਲੇਜੇਸ਼ਨ Market Capitalization ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮਾਰਕੇਟ ਕੈਪਿਟਲੇਜੇਸ਼ਨ ਕੀ ਹੈ? ਜੇ ਤੁਹਾਨੂੰ ਨਹੀਂ ਪਤਾ ਕਿ ਮਾਰਕੇਟ ਕੈਪਿਟਲੇਜੇਸ਼ਨ ਕੀ ਹੈ, ਤਾਂ ਤੁਸੀਂ ਮੇਰਾ Market Capitalization ਵਾਲਾ ਬਲੌਗ ਪੜ਼ ਸਕਦੇ ਹੋ ।

Large Cap, Mid Cap ਅਤੇ Small Cap ਕਿਸੇ ਕੰਪਨੀ ਜਾਂ ਸਟਾਕ ਦੀ ਮਾਰਕੇਟ ਕੈਪਿਟਲੇਜੇਸ਼ਨ ਨੂੰ ਹਿਸਾਬ ਨਾਲ ਤਿਨਾ ਹੋਇਆ ਹੈ । ਮੈ ਮਾਰਕੇਟ ਕੈਪਿਟਲੇਜੇਸ਼ਨ Market Capitalization ਬਾਰੇ ਬਲੌਗ ਬਣਾਇਆ ਹੈ, ਪਰ ਹੁਣ ਮੈਂ ਤੁਹਾਨੂੰ ਉਸ ਦਾ ਇੱਕ ਛੋਟਾ ਸਾ ਹਿੱਸਾ ਸਮਝਾਉਣਾ ਚਾਹੁੰਗਾਂ । ਮਾਰਕੇਟ ਕੈਪਿਟਲੇਜੇਸ਼ਨ Market Capitalization ਕਿਸੇ ਵੀ ਕੰਪਨੀ ਦਾ ਸ਼ੇਅਰ ਪ੍ਰਾਈਸ Share Price ਅਤੇ ਉਸ ਕੰਪਨੀ ਦੇ ਪਾਸ ਕਿੱਨੇ ਸ਼ੇਅਰ ਹਨ ਇਸ ਨਾਲ ਨਿਕਲਦਾ ਹੈ । ਮਾਰਕੇਟ ਕੈਪਿਟਲੇਜੇਸ਼ਨ = ਸ਼ੇਅਰ ਪ੍ਰਾਈਸ X ਕੁੱਲ ਸੰਖਿਆ ਵਰਤਾਏ ਜਾਨ ਵਾਲੇ ਸ਼ੇਅਰਾਂ (Market Capitalization = Share Price X Total no. of shares)

ਜਿਵੇਂ ਕਿ ਤੁਸੀਂ ਉੱਤੇ ਦੇਖ ਰਹੇ ਹੋ ਕਿ ਮਾਰਕੀਟ ਕੈਪਿਟਲਾਈਜੇਸ਼ਨ Market Capitalization ਕਿਵੇਂ ਤਯ ਹੁੰਦੀ ਹੈ । ਜੇ ਕਿਸੇ ਵਿਅਕਤੀ ਨੂੰ ਕੋਈ ਕੰਪਨੀ ਖਰੀਦਣੀ ਹੈ ਤਾਂ ਉਸ ਕੰਪਨੀ ਦੀ ਮਾਰਕੀਟ ਕੈਪਿਟਲਾਈਜੇਸ਼ਨ Market Capitalization ਜੋ ਹੋਵੇ, ਉਸ ਦੇ ਮੁਲ ਉੱਤੇ ਕੰਪਨੀ ਖਰੀਦ ਸਕਦੀ ਹੈ । ਚਲੋ ਹੁਣ Large Cap, Mid Cap ਅਤੇ Small Cap ਬਾਰੇ ਗੱਲਾਂ ਕਰੀਏ।

Large Cap Mid Cap and Small Cap in Punjabi

1. Large Cap

Large Cap ਕੰਪਨੀ ਉਹ ਕੰਪਨੀ ਹੈ ਜਿਸਦੀ ਮਾਰਕਟ ਕੈਪਿਟਲਾਈਜੇਸ਼ਨ Market Capitalization 10,000 ਕਰੋੜ ਤੋਂ ਵੱਧ ਹੁੰਦੀ ਹੈ । Large Cap ਕੰਪਨੀ ਬੜੀ ਸੰਤੁਲਿਤ ਹੁੰਦੀ ਹੈ । Large Cap ਕੰਪਨੀ ਬਾਜਾਰ ਵਿੱਚ ਬੜੀ ਵਧੀਆ ਸਥਾਨ ਰੱਖਦੀ ਹੈ । Large Cap ਕੰਪਨੀ ਨੂੰ ਅਸੀ ਵਧਿਆ ਕੰਪਨੀ ਵੀ ਕਹਿ ਸਕਦੇ ਹੈ ਕਿਉਂਕਿ Large Cap ਕੰਪਨੀ ਵਿੱਚ ਕਈ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ । ਮੈ ਤੁਹਾਨੂੰ Large Cap ਕੰਪਨੀ ਬਾਰੇ ਦੱਸਿਆ ਹੈ ਕਿ ਜੋ ਕੰਪਨੀ 10,000 ਕਰੋੜ ਤੋਂ ਜਿਆਦਾ ਦੀ ਮਾਰਕਟ ਕੈਪ ਰੱਖਦੀ ਹੈ ਉਹ Large Cap ਕੰਪਨੀ ਵਿੱਚ ਆਉਂਦੀ ਹੈ । ਪਰ ਜੇਕਰ ਅਸੀਂ SEBI ਦੇ ਅਨੁਸਾਰ ਦੇਖੀਏ ਤਾਂ Large Cap ਕੰਪਨੀ ਉਹ ਕੰਪਨੀ ਹੈ ਜੋ ਟਾਪ 1 ਤੋਂ 100 ਸਥਾਨ Number ਦੇ ਵਿੱਚ ਆਉਂਦੀ ਹੈ । ਦੋਵੇਂ ਗੱਲਾਂ ਹੀ ਠੀਕ ਹਨ ਕਿਉਂਕਿ ਟਾਪ 100 ਵਿੱਚ ਉਹ ਕੰਪਨੀਆਂ ਰਹੇਗੀਆਂ ਜਿਨਦੀ ਮਾਰਕਟ ਕੈਪ ਕਰੋੜ ਤੋਂ ਉੱਚੀ ਹੋਵੇਗੀ ।

ReturnsRiskLiquidityVolatilityInstitutional InvestorsExamples
ModerateLowVery HighLowVery HighReliance, TCS, Hindustan Unilever

ਉੱਤੇ ਮੈ ਤੁਹਾਨੂੰ ਇੱਕ ਟੇਬਲ Table ਦਿੱਤਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ Large Cap ਕੰਪਨੀਆਂ ਦਾ ਪ੍ਰਦਰਸ਼ਨ ਕਿਵੇਂ ਹੈ ।

i) Return

Large Cap ਕੰਪਨੀ ਵਿੱਚ ਤੁਹਾਨੂੰ Return Medium ਵੇਖਣ ਲਈ ਮਿਲੇਗਾ ਕਿਉਂਕਿ ਇਹ ਕੰਪਨੀਆਂ ਪਹਿਲਾਂ ਹੀ ਬਹੁਤ ਚੰਗਾ ਪ੍ਰਰਦਰਸ਼ਨ ਕੀਤਾ ਹੈ । ਇਸ ਦਾ ਬਿਜ਼ਨਸ ਕਾਫੀ ਹੱਦ ਤੱਕ ਸੈਟਲ ਹੋ ਚੁੱਕਾ ਹੈ । ਬਿਜ਼ਨਸ ਸੈਟਲ ਹੋਣ ਦੇ ਕਾਰਨ, ਇਹ ਕੰਪਨੀ ਹੁਣ ਆਪਣੇ ਬਿਜ਼ਨਸ ਨੂੰ ਹੋਰ ਵਧਾ ਨਹੀਂ ਸਕਦੀ ।

ii) Risk

Large Cap ਕੰਪਨੀਆਂ ਵਿੱਚ ਬਹੁਤ ਘੱਟ ਜੋਖਮ ਹੁੰਦੇ ਹਨ । ਕਿਉਂਕਿ ਕਈ ਲੋਕ ਨੇ Large Cap ਕੰਪਨੀਆਂ ਵਿੱਚ ਪੈਸਾ ਲਗਾਇਆ ਹੈ ਅਤੇ ਉਨਾਂ ਦਾ ਬਿਜ਼ਨਸ ਬਹੁਤ ਵੱਡਾ ਹੁੰਦਾ ਹੈ । ਇਸ ਕਾਰਨ ਲੋਕਾਂ ਦਾ ਲਗਾਇਆ ਹੋਇਆ ਪੈਸਾ ਬਹੁਤ ਘੱਟ ਡੂੰਬਦਾ ਹੈ।

iii) Liquidity

Liquidity ਦਾ ਮਤਲਬ ਹੈ ਖਰੀਦਾਰੀ । ਇਸ ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਲਏ ਹੋਏ ਹਨ, ਤਾਂ ਉਹ ਸ਼ੇਅਰ ਮਾਰਕਟ ਵਿੱਚ ਬਿਕੇਗੇ ਜਾਂ ਨਹੀਂ । ਤੁਸੀਂ ਸ਼ੇਅਰਾਂ ਨੂੰ ਖਰੀਦ ਲਿਆ ਹੈ, ਪਰ ਜਦੋਂ ਉਨ੍ਹਾਂ ਨੂੰ ਬੇਚਨ ਦਾ ਸਮਾਂ ਆਇਆ ਹੈ, ਤਾਂ ਉਨ੍ਹਾਂ ਸ਼ੇਅਰਾਂ ਨੂੰ ਖਰੀਦਨ ਵਾਲਾ ਕੋਈ ਹੈ ਜਾਂ ਕੇ ਨਹੀਂ । ਇਸ ਤਰ੍ਹਾਂ, ਤੁਹਾਡਾ ਲਗਾਇਆ ਹੋਇਆ ਪੈਸਾ ਬਰਬਾਦ ਹੋ ਜਾਵੇਗਾ । ਲਾਰਜ ਕੈਪ ਕੰਪਨੀ ਵਿੱਚ Liquidity ਬਹੁਤ ਜ਼ਿਆਦਾ ਹੁੰਦੀ ਹੈ । ਇਸ ਦਾ ਮਤਲਬ ਹੈ ਕਿ ਜੋ ਸ਼ੇਅਰ ਤੁਸੀਂ ਲਏ ਹਨ ਜਦੋਂ ਤੁਸੀਂ ਉਨ੍ਹਾਂ ਨੂੰ ਬੇਚਣ ਜਾਓਗੇ, ਤਾਂ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਖਰੀਦਾਰ ਮਿਲ ਹੀ ਜਾਏਗਾ । ਇਸ ਲਈ ਇਸ ਵਿੱਚ ਲਗਾਇਆ ਹੋਇਆ ਪੈਸਾ ਬਹੁਤ ਘੱਟ ਡੂਬਦਾ ਹੈ ।

iv) Volatility

Volatility ਦਾ ਮਤਲਬ ਹੈ ਕਿ ਕੋਈ ਸਟਾਕ ਜਾਂ ਸ਼ੇਅਰ ਦਾ ਵਾਧਨਾ ਅਤੇ ਘਟਨਾ । ਲਾਰਜ ਕੈਪ ਵਿੱਚ Volatility ਵੋਲੈਟਿਲਿਟੀ ਬਹੁਤ ਘੱਟ ਹੁੰਦੀ ਹੈ । ਜਦੋਂ ਸਟਾਕ ਮਾਰਕਿਟ, ਡੂਬ ਰਹੀ ਹੈ, ਤਾਂ Large Cap ਸਟਾਕ ਵੀ ਗਿਰ ਸਕਦੇ ਹਨ ਪਰ ਬਾਕੀਆਂ ਦੀ ਤੁਲਨਾ ਵਿੱਚ ਬਹੁਤ ਘੱਟ ਗਿਰਦੇ ਹਨ ।

v) Institutional Investors

Institutional Investors ਦਾ ਮਤਲਬ ਹੈ ਵੱਡੇ ਖਿਡਾਰੀ ਜੋ ਬਹੁਤ ਸਾਰਾ ਪੈਸਾ ਲੈ ਕੇ ਆਉਂਦੇ ਹਨ । ਉਹ 1 ਲੱਖ ਜਾਂ 10 ਲੱਖ ਨਹੀਂ ਬਲਕਿ ਕਰੋੜੋ ਰੁਪਏ ਲੈ ਕੇ ਆਉਂਦੇ ਹਨ । Large Cap ਵਿੱਚ, ਸਾਨੂੰ Institutional Investor ਬਹੁਤ ਜਾਦਾ ਮਿਲਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਨਾਂ ਦਾ ਲਗਾਆ ਹੋਇਆ ਪੈਸਾ ਡੂਬੇਗਾ ਨਹੀਂ ।

| Large Cap Mid Cap and Small Cap in Punjabi | | What is Small Cap in Punjabi | | What is Large Cap in Punjabi | | What is Mid Cap in Punjabi |

2. Mid Cap

Mid Cap ਕੰਪਨੀ ਉਹ ਕੰਪਨੀ ਹੈ ਜਿਸਦੀ ਮਾਰਕਟ ਕੈਪ 2000 ਕਰੋੜ ਤੋਂ 10,000 ਕਰੋੜ ਤੱਕ ਹੁੰਦੀ ਹੈ । Mid Cap ਕੰਪਨੀ ਨੇ ਆਪਣੇ ਆਪ ਨੂੰ ਸੰਤੁਲਿਤ ਤਾਂ ਕਰ ਲਿਆ ਹੋਇਆ ਹੈ । ਪਰ ਹਾਲਾਂਕਿ ਉਸਦੀ ਉੰਨੀ Growth ਨਹੀਂ ਹੋਈ ਹੈ ਕਿ ਉਹ ਮਾਰਕਟ ਵਿੱਚ ਆਪਣਾ ਦਬਦਬਾ ਬਣਾ ਸਕੇ । ਇਸ ਲਈ ਇਨ ਕੰਪਨੀਆਂ ਵਿੱਚ ਜੇ Growth ਦੇਖਣ ਨੂੰ ਮਿਲਦੀ ਹੈ ਤਾਂ ਇੱਕ ਦਮ ਹੀ ਵਧੀਆ Growth ਦੇਖਣ ਨੂੰ ਮਿਲਦੀ ਹੈ । SEBI ਦੇ ਅਨੁਸਾਰ ਜੋ ਕੰਪਨੀਆਂ 101 ਤੋਂ ਲੇ ਕੇ 250 ਨੰਬਰ ਤਕ ਆਉਂਦੀਆਂ ਹਨ ਉਹ Mid Cap ਕੰਪਨੀਆਂ ਹਨ ।

ReturnsRiskLiquidityVolatilityInstitutional InvestorsExamples
HighHighHighLowHighIndustries, Colgatte, ACC, Apollo tyres etc.
i) Return

Mid Cap ਕੰਪਨੀਆਂ ਵਿੱਚ Grow ਦੀ ਸੰਭਾਵਨਾ ਬਹੁਤ ਜਾਦਾ ਹੁੰਦੀ ਹੈ । ਕਿਉਂਕਿ ਇਹ ਕੰਪਨੀ ਇੱਕ Mid Cap ਕੈਪ ਕੰਪਨੀਆਂ ਹਨ । ਅਗਰ ਇਹ ਚੰਗਾ ਕਰਦੀ ਹੈ ਤਾਂ ਭਵਿੱਖ ਵਿੱਚ ਇਹ Mid Cap ਤੋਂ Large Cap ਬਣ ਸਕਦੀ ਹੈ । ਇਸ ਨੇ ਆਪਣੇ ਬਿਜ਼ਨਸ ਨੂੰ ਠੀਕ ਤਰ੍ਹਾਂ ਸੈੱਟ ਕਰ ਲਿਆ ਹੁੰਦਾ ਹੈ ਅਤੇ ਸੈੱਟ ਕਰਨ ਤੋਂ ਬਾਅਦ ਇਹ ਕੰਪਨੀ ਆਪਣੇ ਆਪ ਨੂੰ ਹੋਰ ਸੈਕਟਰ ਵਿੱਚ ਬਾਂਟ ਦੇਂਦੀ ਹੈ । ਜਿਸ ਕਾਰਨ ਇਸ ਦੇ ਵਿਕਾਸ ਦੇ ਜ਼ਿਆਦਾ Chance ਹੁੰਦੇ ਹਨ ।

ii) Risk


Mid Cap ਕੰਪਨੀ ਵਿਚ ਜੋਖਮ ਥੋੜਾ ਵਧ ਹੁੰਦਾ ਹੈ ਕਿਉਂਕਿ ਇਹਨਾਂ ਨੇ ਹੁਣੇ ਆਪਣੇ ਬਿਜ਼ਨਸ ਸੈੱਟ ਕੀਤਾ ਹੁੰਦਾ ਹੈ ਅਤੇ ਇਸ ਦੀ ਗਾਰੰਟੀ ਨਹੀਂ ਹੁੰਦੀ ਕਿ ਇਹ ਭਵਿੱਖ ਵਿਚ ਚੰਗਾ ਕਰੇਗੀ ਜਾਂ ਨਹੀਂ ।

iii) Liquidity


Mid Cap ਕੰਪਨੀ ਵਿੱਚ Liquidity ਵਧੀਆ ਰਹਿੰਦੀ ਹੈ । ਇਹ ਬਹੁਤ ਕਮ ਦੇਖਿਆ ਜਾਂਦਾ ਹੈ, ਕਿ ਕਿਸੇ ਨੇ ਕੋਈ Mid Cap ਸਟਾਕ ਖਰੀਦਿਆ ਹੋਇਆ ਤੇ ਫਿਰ ਉਸ ਨੂੰ ਵੇਚਣ ਨਹੀ ਸਕਦਾ ।

iv) Volatility

Mid Cap ਕੰਪਨੀਆਂ ਵਿੱਚ Volatility ਬਹੁਤ ਹੁੰਦੀ ਹੈ । ਜਦੋਂ ਮਾਰਕਟ ਗਿਰਦੀ ਹੈ ਤਾਂ Mid Cap ਕੰਪਨੀਆਂ Large Cap ਕੰਪਨੀਆਂ ਨਾਲੋ ਜਿਆਦਾ ਗਿਰਦੀ ਹੈ । ਇਸ ਵਿੱਚ Volatility 2% ਤੋਂ 5% ਤੱਕ ਹੋ ਸਕਦੀ ਹੈ ।

v) Institutional Investors

Mid Cap ਹੋਣ ਦੇ ਕਾਰਨ ਇਹ ਕੰਪਨੀ ਸਥਿਰ ਹੈ ਅਤੇ ਇਸ ਵਿੱਚ ਵਾਧੇ ਦੀ ਸੰਭਾਵਨਾਵਾਂ ਜਿਆਦਾਂ ਹੁੰਦੀ ਹੈ, ਇਸ ਲਈ ਇਸ ਵਿੱਚ Institutional Investor ਨਿਵੇਸ਼ ਜਿਆਦਾ ਕਰਦੇ ਹਨ ।

| Large Cap Mid Cap and Small Cap in Punjabi | | What is Small Cap in Punjabi | | What is Large Cap in Punjabi | | What is Mid Cap in Punjabi |

3. Small Cap

Small Cap ਕੰਪਨੀ ਉਹ ਕੰਪਨੀ ਹੁੰਦੀ ਹੈ ਜਿਸਦੀ Market Cap 2000 ਕਰੋੜ ਤੋਂ ਘੱਟ ਹੁੰਦੀ ਹੈ । Small Cap ਕੰਪਨੀਆਂ ਜ਼ਿਆਦਾਤਰ ਨਵੀਂ ਅਤੇ ਛੋਟੀ ਕੰਪਨੀਆਂ ਹੁੰਦੀ ਹਨ । Small Cap ਕੰਪਨੀਆਂ ਵਿੱਚ ਹੀ ਜ਼ਿਆਦਾ ਪੈਸਾ ਬਣਦਾ ਹੈ ਅਤੇ ਡੂਬਦਾ ਹੈ, ਕਿਉਂਕਿ ਕੰਪਨੀਆਂ ਨਵੀਂ ਹੁੰਦੀਆਂ ਹਨ ਅਤੇ ਨਵੀਂ ਹੋਣ ਕੇ ਕਾਰਣ ਸਾਨੂੰ ਨਹੀਂ ਪਤਾ ਹੁੰਦਾ ਕਿ ਕੰਪਨੀ ਭਵਿੱਖ ਵਿੱਚ ਚੰਗਾ ਕਰੇਗੀ ਜਾਂ ਬੁਰਾ । SEBI ਦੇ ਅਨੁਸਾਰ, ਜੋ ਕੰਪਨੀਆਂ 250 ਨੰਬਰ ਤੋਂ ਉੱਪਰ ਆਉਂਦੀਆਂ ਹਨ, ਉਹ ਸਾਡੀ ਸਟਾਕ ਮਾਰਕਟ ਵਿੱਚ Small Cap ਕੰਪਨੀਆਂ ਕਹਾਉਂਦੀਆਂ ਹਨ।

ReturnsRiskLiquidityVolatilityInstitutional InvestorsExamples
Very HighVery HighLowVery HighVery LowArmaan Finance, JK Papers, Bajaj Consumer Care
i) Return

Small Cap ਕੰਪਨੀ ਹੋਣ ਦੇ ਕਾਰਨ, ਇਸ ਵਿੱਚ ਲਾਭ ਦੀ ਉਮੀਦ ਬਹੁਤ ਜਿਆਦਾ ਹੁੰਦੀ ਹੈ । ਜੇ ਕੰਪਨੀ ਚੰਗਾ ਕੰਮ ਕਰਦੀ ਹੈ, ਤਾਂ ਇਹੀ ਕੰਪਨੀਆਂ ਆਗੇ ਜਾ ਕੇ Small Cap ਤੋਂ Mid Cap ਅਤੇ Mid Cap ਤੋਂ Large Cap ਵਿੱਚ ਬਦਲ ਜਾਂਦੀਆਂ ਹਨ । ਜੇ ਐਸਾ ਹੁੰਦਾ ਹੈ, ਤਾਂ ਤੁਹਾਡੀ Investment ਤੋਂ ਤੁਹਾਨੂੰ ਬਹੁਤ ਜਿਆਦਾ ਲਾਭ ਹੋ ਸਕਦਾ ਹੈ ।

ii) Risk

Small Cap ਕੰਪਨੀਆਂ ਵਿੱਚ ਬਹੁਤ ਜ਼ਿਆਦਾ ਜੋਖ਼ਿਮ ਹੁੰਦਾ ਹੈ । ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕੰਪਨੀਆਂ ਭਵਿੱਖ ਵਿੱਚ ਕਿਵੇਂ ਕਰੇਗੀ ।

iii) Liquidity

Small Cap ਕੰਪਨੀਆਂ ਵਿੱਚ Liquidity ਬਹੁਤ ਘੱਟ ਹੁੰਦੀ ਹੈ । ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ Small Cap ਵਿੱਚ ਲਏ ਹੋਏ ਸਟਾਕ ਨੂੰ ਬਾਅਦ ਵਿੱਚ ਵੇਚਣ ਵਿੱਚ ਬਹੁਤ ਦਿਕਤ ਹੁੰਦੀ ਹੈ, ਕਿਉਂਕਿ ਇੱਕ ਤਾਂ ਕੰਪਨੀ ਨਵੀ ਹੁੰਦੀ ਹੈ । ਅਗਰ ਉਹ ਚੰਗਾ ਨਹੀਂ ਕਰਦੀ ਤਾਂ ਉਸ ਕੰਪਨੀ ਦੇ ਸ਼ੇਅਰ ਨੂੰ ਕੋਈ ਖਰੀਦਨਾ ਪਸੰਦ ਨਹੀਂ ਕਰਦਾ । ਜਿਸ ਕਾਰਨ ਇਸੇ ਵਿੱਚ Investor ਦਾ ਪੈਸਾ ਕਈ ਵਾਰ ਫਸ ਜਾਂਦਾ ਹੈ ।

iv) Volatility

Small Cap ਵਾਲੀ ਕੰਪਨੀਆਂ ਦਾ Volatility ਬਹੁਤ ਜ਼ਿਆਦਾ ਹੁੰਦਾ ਹੈ । ਜੇ ਸਟਾਕ ਮਾਰਕਟ ਗਿਰਦੀ ਹੈ ਤਾਂ ਇਹ ਕੰਪਨੀਆਂ 10% ਤੋਂ 20% ਤੱਕ ਗਿਰ ਜਾਂਦੀਆਂ ਹਨ ।

v) Institutional Investors

Small Cap ਕੰਪਨੀਆਂ ਵਿੱਚ Institutional Investors ਆਪਣੇ ਪੈਸੇ ਜਾਂ ਆਪਣੀ ਇੰਵੈਸਟਮੈਂਟ Investment ਕਰਨਾ ਪਸੰਦ ਨਹੀਂ ਕਰਦੇ । ਇਸ ਕਾਰਨ ਇਸ ਕੰਪਨੀਆਂ ਵਿੱਚ Institutional Investors ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ।

| Large Cap Mid Cap and Small Cap in Punjabi | | What is Small Cap in Punjabi | | What is Large Cap in Punjabi | | What is Mid Cap in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

2820cookie-checkLarge Cap Mid Cap and Small Cap in Punjabi

Leave a Comment