Mutual Fund in Punjabi

Spread the love

| What is Mutual Fund in Punjabi |

ਹੈਲੋ ਦੋਸਤੋਂ, ਅੱਜ ਅਸੀਂ Mutual Fund ਬਾਰੇ ਗੱਲਬਾਤ ਕਰਾਂਗੇ । ਤੁਸੀਂ ਹਮੇਸ਼ਾ ਟੀਵੀ ਤੇ AD ਵਿੱਚ ਸੁਣਿਆ ਹੋਵੇਗਾ ਕਿ Mutual Fund ਠੀਕ ਹੈ । ਕਿਉਂ ਸਾਰੇ ਮਹੱਤਵਪੂਰਨ ਅੱਦਾਕਾਰ ਜਾਂ ਅਭਿਨੇਤਾ ਹਮੇਸ਼ਾ ਕਹਿੰਦੇ ਨੇ ਕਿ Mutual Fund ਠੀਕ ਹੈ ? ਪਰ AD ਨੂੰ ਵੇਖਨ ਤੋ ਬਾਦ ਵੀ ਤੁਹਾਨੂੰ ਤੁਹਾਨੂੰ ਇਕ ਸ਼ੱਕਾ ਰਹਦੀ ਹੈ ਕਿ ਸਾਡਾ ਪੈਸਾ Mutual Fund ਵਿੱਚ ਸੇਵ ਹੈ ਜਾਂ ਨਹੀਂ, ਕਿਤੇ ਪੈਸੇ ਡੂਬ ਤਾਂ ਨਹੀਂ ਜਾਏਂਗੇ । ਇਹ ਇਸਲਈ ਹੁੰਦਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ Mutual Fund ਕੀ ਹੈ । ਅੱਜ ਮੈਂ ਤੁਹਾਨੂੰ ਇਸ ਬਲੌਗ ਵਿੱਚ Mutual Fund ਬਾਰੇ ਕਾਫੀ ਕੁਝ ਦਸਾਉਗਾ ਜਿਸ ਤੋਂ ਤੁਹਾਨੂੰ ਵੀ ਪਤਾ ਲੱਗੇਗਾ ਕਿ ਕਿਉਂ ਹਮੇਸ਼ਾ Mutual Fund ਨੂੰ ਠੀਕ ਕਿਹਾ ਗਿਆ ਹੈ ।

ਚਲੋ, ਬਲੌਗ ਨੂੰ ਸ਼ੁਰੂ ਕਰਦੇ ਹਨ । ਸਬ ਤੋਂ ਪਹਿਲਾਂ, ਮੈਨੂੰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਬੁਰੇ ਤੋ ਬੁਰੇ Mutual Fund ਚੁਣਦੇ ਹੋ ਤਾਂ ਤੁਹਾਨੂੰ ਸਾਲਾਨਾ ਬਿਆਜ 8% ਤੋਂ 10% ਤੱਕ ਮਿਲਦਾ ਹੈ, ਜੋ ਕਿ ਫਿਕਸਡ ਡਿਪੋਜਿਟ Fixed Deposit ਜਾਂ ਬੈਂਕ ਤੋਂ ਜ਼ਿਆਦਾ ਹੀ ਹੈ ਅਤੇ Mutual Fund ਵਿੱਚ Compound Interest ਮਿਲਦਾ ਹੈ । ਜੇ ਤੁਸੀਂ ਚੰਗਾ Mutual Fund ਚੁਣਦੇ ਹੋ ਤਾਂ ਤੁਹਾਨੂੰ 18% ਤੋਂ 20% ਤੱਕ ਬਿਆਜ ਮਿਲਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Compound Interest ਕੀ ਹੈ ਤਾਂ ਤੁਸੀਂ ਮੇਰਾ Compound Interest ਵਾਲਾ ਬਲੌਗ ਪੜ੍ਹ ਸਕਦੇ ਹੋ ।

Mutual Fund ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ Stock Market ਕੀ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Stock Market ਕੀ ਹੈ ਤਾਂ ਤੁਸੀਂ ਮੇਰਾ Stock Market ਵਾਲਾ ਬਲੌਗ ਪੜ੍ਹ ਸਕਦੇ ਹੋ । Stock Market ਵਿੱਚ Invest ਕਰਨ ਦੇ ਤਿੰਨ ਤਰੀਕੇ ਹਨ ਜੋ ਕਿ ਮੈਨੇ ਤੁਹਾਨੂੰ ਹੇਠਾਂ ਦਸੇ ਹਨ ।

Mutual Fund in Punjabi | Mutual Fund Sahi Hai in Punjabi |

1. Step 1

ਪਹਿਲਾ ਤਰੀਕਾ ਹੈ ਕਿ ਤੁਸੀਂ ਆਪਣੇ ਆਪ ਰਿਸਰਚ ਕਰੋ ਕਿ ਕੇੜਾ ਸ਼ੇਅਰ ਚੰਗਾ ਹੈ ਅਤੇ ਕੇੜਾ ਸ਼ੇਅਰ ਖਰਾਬ ਹੈ, ਕਦੋ ਸ਼ੇਅਰ ਖਰੀਦਣਾ ਹੈ ਅਤੇ ਕਦੋ ਬੇਚਣਾ ਹੈ । ਇਸ ਵਿਚ ਇੱਕ ਫਾਇਦਾ ਹੈ ਅਤੇ ਨੁਕਸਾਨ ਵੀ ਹੈ । ਜੇ ਤੁਸੀਂ ਆਪਣੇ ਆਪ ਸ਼ੇਅਰ ਖਰੀਦਦੇ ਜਾਂ ਬੇਚਦੇ ਹੋ ਤਾਂ ਤੁਹਾਨੂੰ ਕੋਈ ਫੀਸ ਦੇਣੀ ਨਹੀਂ ਪੈਂਦੀ, ਇਸ ਵਿਚ ਫਾਇਦਾ ਹੈ ਅਤੇ ਨੁਕਸਾਨ ਇਹ ਹੈ ਕਿ ਇਸ ਵਿਚ ਤੁਹਾਨੂੰ ਸਮਾਂ ਦੇਣਾ ਪੈਂਦਾ ਹੈ । ਜੇ ਤੁਸੀਂ ਕਿਸੇ ਨੌਕਰੀ ਵਿੱਚ ਹੋ ਤਾਂ ਇਹ ਕੰਮ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗਾ । ਤੁਹਾਨੂੰ ਇਸ ਵਿੱਚ ਨਜ਼ਰ ਰਖਣੀ ਹੈ ਕਿ ਕੋੜੀ ਕੰਪਨੀ ਚੰਗੀ ਹੈ ਜਾਂ ਬੁਰੀ ਅਤੇ ਸਟਾਕ ਕਦੋ ਲੈਣਾ ਹੈ ਅਤੇ ਕਦੋ ਬੇਚਨਾ ਹੈ ਅਤੇ ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਰਿਸਰਚ ਕਰਨੀ ਪੈਂਣੀ ਹੈ ।

2. Step 2

ਦੂਜਾ ਤਰੀਕਾ ਹੈ ਕਿ ਤੁਸੀਂ ਇੱਕ Expert ਨੂੰ ਇਸ ਕੰਮ ਲਈ ਲਾ ਦਵੋ । Expert ਤੁਹਾਨੂੰ ਦੱਸੇਗਾ ਕਿ ਕੇੜਾ ਸ਼ੇਅਰ ਚੰਗਾ ਹੈ ਅਤੇ ਕਦੇ ਖਰੀਦਣਾ ਅਤੇ ਵੇਚਣਾ ਹੈ । ਉਹ ਤੁਹਾਨੂੰ ਇਹ ਵੀ ਦੱਸੇਗਾ ਕਿ ਸ਼ੇਅਰ ਕਦੇ ਖਰੀਦਣਾ ਅਤੇ ਵੇਚਣਾ ਹੈ ਪਰ ਸ਼ੇਅਰ ਖਰੀਦਣਾ ਜਾਂ ਵੇਚਣਾ ਦਾ ਕੰਮ ਤੁਸੀਂ ਆਪ ਕਰਨਾ ਹੈ । Expert ਨੂੰ ਰੱਖਣ ਦਾ ਇੱਕ ਫਾਇਦਾ ਅਤੇ ਨੁਕਸਾਨ ਵੀ ਹੈ । ਫਾਇਦਾ ਇਹ ਹੈ ਕਿ ਇਸ ਵਿੱਚ ਤੁਹਾਨੂੰ ਸਮਾਂ ਅਤੇ ਅਧਿਐਨ ਕਰਨ ਲਈ ਕੋਈ ਜ਼ਰੂਰਤ ਨਹੀਂ ਹੈ । ਨੁਕਸਾਨ ਇਹ ਹੈ ਕਿ ਵਿਸ਼ੇਸ਼ਜ਼ ਤੁਹਾਨੂੰ ਆਪਣੀ ਸਲਾਹ ਦੇਣ ਲਈ ਕੁਝ ਫੀਸ ਲੈਗਾ ।

3. Step 3


ਤੀਜਾ ਤਰੀਕਾ ਹੈ Mutual Fund ਮਿਉਚੁਅਲ ਫੰਡ, ਜਿਸ ਨਾਲ ਤੁਸੀਂ ਸਟਾਕ ਮਾਰਕਟ ਵਿੱਚ ਵੀ ਨਿਵੇਸ਼ ਕਰ ਸਕਦੇ ਹੋ । Mutual Fund ਦਾ ਫਾਇਦਾ ਇਹ ਹੈ ਕਿ ਤੁਹਾਨੂੰ ਕੋਈ ਸਿਰਚ ਨਹੀਂ ਕਰਨੀ ਪੈਂਦੀ ਕਿ ਕੇੜਾ ਸਟਾਕ ਚੰਗਾ ਹੈ ਅਤੇ ਬੁਰਾ ਹੈ । ਇਸ ਤੋਂ ਇਲਾਵਾ, ਜੋ ਫੀਸ ਤੁਹਾਨੂੰ ਆਪਣੇ Mutual Fund ਦੇ Expert ਨੂੰ ਦੇਣੀ ਹੈ, ਉਹ ਬਹੁਤ ਘੱਟ ਹੈ । ਬਸ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੇੜਾ Mutual Fund ਚੰਗਾ ਹੈ ।

Mutual Fund in Punjabi

ਹੁਣ Mutual Fund ਕੀ ਹੈ, ਇਸ ਉੱਤੇ ਗੱਲ ਕਰਦੇ ਹਨ । ਮੰਨ ਲਓ ਜੇ ਤੁਸੀਂ ਕਿਸੇ ਕੰਪਨੀ ਦਾ ਸ਼ੇਅਰ ਹਰ ਮਹੀਨੇ ਖਰੀਦਣਾ ਚਾਹੁੰਦੇ ਹੋ, ਅਤੇ ਤੁਹਾਨੂੰ ਇਹ ਪਤਾ ਹੈ ਕਿ ਉਹ ਕੰਪਨੀ ਚੰਗੀ ਹੈ ਅਤੇ ਆਉਣ ਵਾਲੇ ਸਮਾਂ ਵਿੱਚ ਚੰਗਾ ਕਰੇਗੀ । ਪਰ ਇੱਕ ਦਿਕਤ ਹੈ ਕਿ ਤੁਸੀਂ ਹਰ ਮਹੀਨੇ ਸਿਰਫ 500 ਰੁਪਏ ਹੀ ਲਗਾਉਣਾ ਚਾਹੁੰਦੇ ਹੋ, ਉਸ ਕੰਪਨੀ ਵਿੱਚ, ਪਰ ਉਸ ਕੰਪਨੀ ਦਾ ਸ਼ੇਅਰ 5000 ਰੁਪਏ ਦਾ ਹੈ, ਅਤੇ India ਵਿੱਚ ਇੱਕ ਨਿਯਮ Rule ਹੈ ਕਿ ਜੇ ਤੁਸੀਂ ਕਿਸੇ ਕੰਪਨੀ ਦਾ ਸ਼ੇਅਰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਕੰਪਨੀ ਦੇ ਪੂਰੇ ਇੱਕ ਸ਼ੇਅਰ ਹੀ ਲੈਣਾ ਪਵੇਗਾ, ਚਾਹੇ ਉਸ ਦਾ ਸ਼ੇਅਰ ਦਾ ਦਾਮ 100, 1000 ਜਾਂ 10000 ਰੁਪਏ ਹੋ । ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਨੂੰ ਟੁਕੜੇ ਵਿੱਚ ਨਹੀਂ ਖਰੀਦ ਸਕਦੇ ।

ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ, ਜਿਵੇਂ ਕਿ ਭਾਰਤ ਵਿੱਚ ਸਭ ਤੋਂ ਮਹੰਗਾ ਸ਼ੇਅਰ ਜਾਂ ਕੰਪਨੀ MRF ਕੰਪਨੀ ਹੈ, ਜਿਸ ਦਾ ਕੀਮਤ 1,30,787 ਰੁਪਏ ਹੈ । ਜੇ ਤੁਸੀਂ ਇਸ ਕੰਪਨੀ ਦਾ ਇੱਕ ਸ਼ੇਅਰ ਖਰੀਦਨਾ ਚਾਹੁੰਦੇ ਹੋ, ਤਾਂ ਤੁਹਾਨੂੰ 1,30,787 ਰੁਪਏ ਹੀ ਦੇਣੇ ਹੋਣਗੇ ਜੇ ਤੁਸੀਂ ਕਹੋ ਕਿ ਤੁਸੀਂ ਇਸ ਕੰਪਨੀ ਦੇ 500 ਰੁਪਏ ਦੇ ਸ਼ੇਅਰ ਨੂੰ ਖਰੀਦਨਾ ਚਾਹੁੰਦੇ ਹੋ, ਤਾਂ ਤੁਸੀਂ ਨਹੀਂ ਖਰੀਦ ਸਕਦੇ ।

Mutual Fund in Punjabi | Mutual Fund Sahi Hai in Punjabi |

ਇਸ ਸਮੱਸਿਆ ਨੂੰ Mutual Fund ਨਾਲ ਹੱਲ ਕੀਤਾ ਜਾਂਦਾ ਹੈ, ਤੁਸੀਂ Mutual Fund ਦੇ ਜਰੀਏ MRF ਕੰਪਨੀ ਦਾ ਹਿੱਸਾ ਜਾਂ ਸ਼ੇਅਰ 500 ਰੁਪਏ ਵਿੱਚ ਵੀ ਖਰੀਦ ਸਕਦੇ ਹੋ । ਕਿਉਂਕਿ Mutual Fund ਤੁਹਾਡੇ ਅਤੇ ਤੁਹਾਡੇ ਜਿਹੇ ਕਈ ਲੋਕਾਂ ਜੋ ਕਿ ਚੰਗੀ ਅਤੇ ਮੇਹੰਗੀ ਕੰਪਨੀਆਂ ਵਿੱਚ ਥੋੜੇ ਪੈਸੇ ਲਗਾਉਣਾ ਚਾਹੁੰਦੇ ਹਨ, ਉਹ ਸਾਰੇ ਪੈਸੇ ਇਕੱਠੇ ਕਰਦੇ ਹਨ ਅਤੇ ਚੰਗੀ ਅਤੇ ਤੁਹਾਡੇ ਇਕੱਠੇ ਕੀਤੇ ਹੋਏ ਪੈਸੇ ਮੇਹੰਗੀ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹਨ, ਅਤੇ ਇਸ ਦਾ ਬਦਲੇ ਵਿੱਚ ਅਪਣੀ ਕੰਪਨੀ ਦੀ ਕੁਝ Unit Nav ਦੇ ਰੂਪ ਵਿੱਚ ਤੁਹਾਨੂੰ ਦੇ ਦਿੰਦਾ ਹੈ NAV ਨੂੰ Net Asset Value ਕਹਿੰਦੇ ਹਨ । ਜਦੋਂ Mutual Fund ਦੀ Investment ਵਧਦੀ ਹੈ, ਤਾਂ NAV ਦੀ ਕੀਮਤ ਵੱਧਦੀ ਹੈ ਅਤੇ ਤੁਹਾਨੂੰ ਲਾਭ ਹੁੰਦਾ ਹੈ ।

ਹੁਣ ਇਕ ਹੋਰ ਉਦਾਹਰਣ ਦਿੰਦਾ ਹਾਂ MRF ਕੰਪਨੀ ਦਾ । ਇੱਕ Mutual Fund ਕੰਪਨੀ ਹੈ ABC ਜੋ 250 ਲੋਕਾਂ ਤੋਂ 1000 ਰੁਪਏ ਲੈ ਰਹੀ ਹੈ ਅਤੇ ਉਸ ਪੈਸੇ ਨਾਲ ਉਹ MRF ਕੰਪਨੀ ਦੇ 2 ਸ਼ੇਅਰਾਂ ਨੂੰ ਖਰੀਦ ਰਹੀ ਹੈ ਅਤੇ ਉਨ 2 ਸ਼ੇਅਰਾਂ ਦੇ ਬਦਲ ਉਹ ਆਪਣੀ ਕੰਪਨੀ ਦੀ NAV 250 ਲੋਕਾਂ ਵਿੱਚ ਬਡ ਦਿੰਦੀ ਹੈ, ਜੋ ਕਿ 0.01 ਹੈ । ਜੇ MRF ਕੰਪਨੀ ਵਧੇਗੀ ਤਾਂ ਤੁਹਾਡੇ Invest ਕੀਤੇ ਹੋਏ ਪੈਸੇ NAV ਦੇ ਰੂਪ ਵਿੱਚ ਵਧਣਗੇ ।

Mutual Fund in Punjabi | Mutual Fund Sahi Hai in Punjabi |

ਹੁਣ TV ‘ਤੇ ਕਿਉਂ ਕਿਹਾ ਜਾ ਰਿਹਾ ਹੈ ਕਿ Mutual Fund Sahi Hai? ਇਕ ਤਾਂ ਕਿ ਜੋ ਲੋਕ Mutual Fund ਨੂੰ ਚਲਾ ਰਹੇ ਹੁੰਦੇ ਹਨ ਉਹ ਬਹੂਤ Expert ਹੁੰਦੇ ਹਨ ਜਾਂ ਜੋ ਉਨ ਲੋਕਾ ਨੂੰ Stock Market ਦੀ ਬਹੁਤ ਜਾਣਕਾਰੀ ਹੁੰਦੀ ਹੈ ਅਤੇ ਕੋਈ ਵੀ Mutual Fund ਕੰਪਨੀ ਇਹ ਨਹੀਂ ਚਾਹੁੰਦੀ ਕਿ ਉਨਾਂ ਦੇ ਸਾਥ ਜੋ ਲੋਕ ਹਨ ਜੋ ਉਨਾਂ ਨੂੰ ਫੰਡ ਦੇ ਰਹੇ ਹਨ, ਉਨਾਂ ਲੋਕਾਂ ਦੇ ਪੈਸੇ ਡੂਬਣ । ਇਸ ਲਈ ਉਹ ਤੁਹਾਡੇ ਪੈਸੇ ਸਿਰਫ ਅਤੇ ਸਿਰਫ ਚੰਗੀ ਕੰਪਨੀਆਂ ਵਿਚ ਹੀ ਲਗਾਉਂਦੇ ਹਨ, ਉਹ ਕਦੇ ਵੀ ਲੋ ਕੈਪ ਕੰਪਨੀ ਨਹੀਂ ਚੁਣਦੇ ਜਿਸ ਵਿੱਚ ਤੁਹਾਡੇ ਪੈਸੇ ਡੂਬਨ ਦਾ ਖ਼ਤਰਾ ਹੋਵੇ ।

Fund Manager ਜਾਂ Expert ਤੁਹਾਡੇ ਪੈਸੇ ਨੂੰ ਚੰਗੀ ਕੰਪਨੀਆਂ ਅਤੇ High Cap ਕੰਪਨੀਆਂ ਵਿੱਚ ਹੀ Invest ਕਰਦੇ ਹਨ । ਉਹ ਆਪਣੀ ਨੌਕਰੀ ਦਾ ਧਿਆਨ ਵੀ ਰੱਖਦੇ ਹਨ ਕਿ ਜੇ ਉਨ੍ਹਾਂ ਨੇ ਤੁਹਾਡੇ ਪੈਸੇ ਕਿਸੀ ਇਸੀ ਜਗ੍ਹਾਂ ਲਗਾ ਦਿੱਤੀ ਜਿੱਥੇ ਤੁਹਾਡੇ ਪੈਸੇ ਡੂਬ ਜਾਣਗੇ ਤਾਂ ਉਨਾਂ ਦੀ ਨੌਕਰੀ ਜਾ ਸਕਦੀ ਹੈ । ਇਸ ਲਈ ਜੇ ਤੁਸੀਂ ਕਿਸੇ Mutual Fund ਦਾ Portfolia ਦੇਖੋਗੇ ਤਾਂ ਤੁਹਾਨੂੰ ਹਮੇਸ਼ਾ ਉਸ ਵਿੱਚ ਵੱਡੀ ਵੱਡੀ ਅਤੇ High Cap ਕੰਪਨੀਆਂ ਹੀ ਦਿਖਾਈ ਦੇਵੇਗੀ । ਜੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਕਿ High and Low Cap ਕੰਪਨੀਆਂ ਕੀ ਹਨ, ਤਾਂ ਤੁਸੀਂ ਮੇਰਾ ਇਹ ਬਲੌਗ “High Cap and Low Cap” ਵਾਲਾ Blog ਪੜ੍ਹ ਸਕਦੇ ਹੋ। ਇਸ ਲਈ ਮਿਉਚੂਅਲ ਫੰਡ ਨੂੰ ਸਹੀ ਕਿਹਾ ਜਾਂਦਾ ਹੈ ਕਿਉਂਕਿ ਤੁਹਾਡਾ ਥੋੜਾ ਸਾ ਲਗਾਇਆ ਹੋਇਆ ਪੈਸਾ ਚੰਗੀ ਕੰਪਨੀਆਂ ਵਿੱਚ ਨਿਵੇਸ਼ ਹੋ ਰਿਹਾ ਹੈ ਜੋ ਤੁਸੀਂ ਚਾਹ ਕੇ ਵੀ ਨਹੀਂ ਖਰੀਦ ਸਕਦੇ।

Mutual Fund in Punjabi | Mutual Fund Sahi Hai in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

3100cookie-checkMutual Fund in Punjabi

Leave a Comment