SIP and Lumpsum in Punjabi

Spread the love

| SIP and Lumpsum in Punjabi | | SIP in Punjabi | | Lumpsum in Punjabi | | Systematic Investment Plan in Punjabi |

ਹੈਲੋ ਅੱਜ ਮੈਂ ਤੁਹਾਨੂੰ SIP ਅਤੇ Lumpsum ਬਾਰੇ ਦਸਾਂਗਾ ਅਤੇ ਇਹ ਵੀ ਦਸਾਂਗਾ ਕਿ ਤੁਹਾਡੇ ਲਈ ਕਿਹੜਾ ਬੇਹਤਰ ਹੈ । ਤਾਂ ਚੱਲੋ ਬਲਾਗ ਨੂੰ ਸ਼ੁਰੂ ਕਰੀਏ ।

1. What is SIP

ਤੁਸੀਂ ਕਦੇ ਸੁਣਿਆ ਹੈ ਕਿ “ਬੂਂਦ-ਬੂਂਦ ਨਾਲ ਕੜਾ ਭਰਦਾ ਹੈ” ? ਇਹ ਕਹਾਵਤ SIP ਤੇ ਬਿਲਕੁੱਲ ਸਹੀ ਹੁੰਦੀ ਹੈ । SIP ਦਾ ਪੂਰਾ ਨਾਮ Systematic Investment Plan ਹੈ । SIP ਦੇ ਜਰੀਏ ਤੁਸੀਂ ਥੋੜੇ ਪੈਸੇ ਨਾਲ ਲੰਬੇ ਸਮੇਂ ਬਾਅਦ ਅਮੀਰ ਬਣ ਸਕਦੇ ਹੋ । SIP ਦੇ ਜਰੀਏ ਤੁਸੀਂ ਘੱਟੋ ਰਕਮ, ਜੋ ਕਿ 500 ਰੁਪਏ ਜਾਂ 1000 ਰੁਪਏ ਵੀ ਹੋ ਸਕਦੀ ਹੈ, ਨੂੰ Regular Interval ਤੇ ਜਾਰੀ ਰੱਖ ਸਕਦੇ ਹੋ, ਜੋ ਕਿ ਹਰ ਮਹੀਨੇ, ਦੋ ਮਹੀਨੇ ਬਾਅਦ ਜਾਂ ਹਰ ਹਫ਼ਤੇ ਵੀ ਹੋ ਸਕਦੀ ਹੈ ।

ਇਸ SIP ਨੂੰ ਸਮਝਣ ਲਈ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ । ਜਿਵੇਂ ਕਿ ਅਸੀਂ ਕੋਈ ਘਰ ਖਰੀਦਣ ਲਈ ਲੋਨ ਲੈਂਦੇ ਹਾਂ । ਲੋਨ ਲੈਣ ਦਾ ਕਾਰਨ ਬਸ ਇੱਕ ਹੀ ਹੁੰਦਾ ਹੈ, ਉਹ ਹੈ ਸਾਡੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਅਸੀਂ ਉਸ ਘਰ ਨੂੰ ਇੱਕ ਵਾਰ ਵਿੱਚ ਹੀ ਖਰੀਦ ਸਕੀਏ । ਤਦ ਅਸੀਂ ਲੋਨ ਲੈਂਦੇ ਹਾਂ ਅਤੇ ਬਦਲੇ ‘ਚ ਹਰ ਮਹੀਨੇ ਸਾਨੂੰ ਕੁਝ ਪੈਸੇ ਲੋਨ ਜਾਂ EMI ਦੇ ਰੂਪ ਵਿੱਚ ਦੇ ਰਹੇ ਹੁੰਦੇ ਹਨ ਅਤੇ ਕੁਝ ਸਾਲਾਂ ਬਾਅਦ ਜਦੋਂ ਲੋਨ ਖ਼ਤਮ ਹੋ ਜਾਂਦਾ ਹੈ ਜਿਸਨੂੰ ਅਸੀਂ ਨੇ EMI ਦੇ ਰੂਪ ਵਿਚ ਲਿਆ ਹੈ, ਤਦ ਘਰ ਸਾਡਾ ਹੋ ਜਾਂਦਾ ਹੈ । ਪਰ SIP ਅਤੇ Loan ਵਿੱਚ ਇੱਕ ਅੰਤਰ ਹੈ । EMI ਜਾਂ ਲੋਨ ਵਿੱਚ ਤੁਹਾਨੂੰ ਬਿਆਜ ਦੇਣਾ ਪੈਂਦਾ ਹੈ, ਜਦੋਂ ਕਿ SIP ਵਿੱਚ ਤੁਹਾਨੂੰ ਬਿਆਜ ਮਿਲਦਾ ਹੈ ।

| SIP and Lumpsum in Punjabi | | SIP in Punjabi | | Lumpsum in Punjabi | | Systematic Investment Plan in Punjabi |

ਹੁਣ ਮਨ ਲੋ ਕਿ ਤੁਹਾਡੇ ਕੋਲ ਵਧੇਰੇ ਪੈਸੇ ਨਹੀਂ ਹਨ ਜਿਨ੍ਹਾਂ ਪੈਸੇ ਤੋ ਨਿਵੇਸ਼ਨ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਪਤਾ ਹੈ ਕਿ Mutual Fund ਤੁਹਾਨੂੰ ਮਾਲਾਮਾਲ ਬਣਾ ਸਕਦਾ ਹੈ, ਤਾਂ ਤੁਸੀਂ SIP ਦੁਆਰਾ Mutual Fund ਵਿੱਚ ਨਿਵੇਸ਼ Invest ਕਰ ਸਕਦੇ ਹੋ ।

ਤੁਸੀਂ ਹਰ ਮਹੀਨੇ 500, 1000 ਜਾਂ ਜੋ ਤੁਸੀਂ ਚਾਹੋ ਉਹ ਰੁਪਏ ਨੂੰ SIP ਦੁਆਰਾ Mutual Fund ਵਿੱਚ ਲਗਾ ਸਕਦੇ ਹੋ, ਅਤੇ ਇਹ ਰੁਪਏ ਤੁਹਾਡੇ ਖਾਤੇ ਤੋਂ ਆਪਣੇ ਆਪ ਕੱਟ ਜਾਣਗੇ ਜੇ ਤੁਸੀਂ Auto Debit ਦਾ ਚਯਨ ਰੱਖਿਆ ਹੋਇਆ ਹੈ ।

ਤੁਹਾਡੇ ਥੋੜੇ ਹਰ ਮਹੀਨੇ ਦਿਤਾ ਹੋਈਆ ਪੈਸਾ ਤੁਹਾਨੂੰ ਕਾਫੀ ਪੈਸਾ ਇੱਕੱਠਾ ਕਰਕੇ ਦੇ ਸਕਦਾ ਹੈ, ਕਿਉਂਕਿ Mutual Fund ਵਿੱਚ ਤੁਹਾਨੂੰ 12% ਤੋਂ 20% ਦਾ ਚੱਕਰਵਰਧੀ ਬਿEਜ, ਯਾਨੀ ਕਿ Compound Interest ਮਿਲਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Compound Interest ਕੀ ਹੈ ਤਾਂ ਤੁਸੀਂ ਮੇਰਾ “Compound Interest” ਵਾਲਾ ਬਲਾਗ ਪੜ੍ਹ ਸਕਦੇ ਹੋ ।

SIP ਦੇ ਫਾਇਦੇ

  1. SIP ਦੁਆਰਾ ਤੁਸੀਂ ਹਰ ਮਹੀਨੇ ਥੋੜੇ ਪੈਸਿਆਂ ਨਾਲ ਲੰਬੇ ਸਮੇਂ ਬਾਅਦ ਅਮੀਰ ਬਣ ਸਕਦੇ ਹੋ ।
  2. SIP ਨਾਲ ਤੁਸੀਂ Compound Interest ਦਾ ਲਾਭ ਉਠਾ ਸਕਦੇ ਹੋ ।
  3. SIP ਵਿੱਚ ਤੁਹਾਨੂੰ ਮਾਰਕਿਟ ਨੂੰ ਦੇਖਣ ਦੀ ਲੋੜ ਨਹੀਂ ਹੁੰਦੀ ਕਿ ਮਾਰਕਿਟ ਉੱਪਰ ਜਾ ਰਹੀ ਹੈ ਜਾਂ ਨੀਚੇ । ਤੁਸੀਂ ਹਰ ਮਹੀਨੇ ਪੈਸੇ ਨੂੰ ਇੰਵੈਸਟ ਕਰ ਰਹੇ ਹੋ, ਤਾਂ ਕਦੇ ਤੁਸੀਂ ਸਸਤੇ ਵਿੱਚ Mutual Fund ਦੀ ਯੂਨਿਟ ਖਰੀਦਦੇ ਹੋ ਤਾਂ ਕਦੇ ਮਹੰਗੇ ਵਿੱਚ ਖਰੀਦ ਰਹੇ ਹੋ । ਪਰ SIP ਵਿੱਚ ਲੰਬੇ ਸਮੇਂ ਬਾਅਦ ਤੁਹਾਨੂੰ ਚੰਗੇ Return ਮਿਲਦੇ ਹਨ ।

2. What is Lumpsum in Hindi

Lumpsum SIP ਨਾਲੋ ਪੁਰੀ ਤਰਾਂ ਤੋਂ ਭਿੰਨ ਹੈ । Lumpsum ਵਿੱਚ, ਤੁਸੀਂ SIP ਦੀ ਤਰ੍ਹਾਂ ਹਰ ਮਹੀਨੇ ਨਹੀਂ, ਬਲਕਿ ਇੱਕ ਵਾਰ ਸਾਰਾ ਪੈਸਾ Mutual Fund ਜਾਂ ਸਟਾਕ ਵਿੱਚ ਨਿਵੇਸ਼ ਕਰ ਦਿੰਦੇ ਹੋ ।

ਉਦਾਹਰਣ ਦੇ ਤੌਰ ਤੇ ਜੇ ਤੁਹਾਡੇ ਕੋਲ 50,000 ਰੁਪਏ ਹਨ ਅਤੇ ਤੁਸੀਂ ਇਹ ਪੈਸਾ ਸਟਾਕ ਮਾਰਕਿਟ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ । ਤੇ ਤੁਸੀਂ ਇਹ 50,000 ਰੁਪਏ ਇੱਕ-ਸਾਥ ਸਟਾਕ ਮਾਰਕਿਟ ਵਿੱਚ ਲਾਂਦੇ ਹੋ ਤਾਂ ਤੁਸੀ Lumpsum ਵਿੱਚ Invest ਕਰ ਰਹੇ ਹੋ । Lumpsum ਦਾ ਇੱਕ ਨੁਕਸਾਨ ਵੀ ਹੈ ਇਸ ਵਿੱਚ ਤੁਹਾਨੂੰ ਹਮੇਸ਼ਾ ਮਾਰਕਿਟ ਨੂੰ ਵੇਖਣਾ ਪੈਂਦਾ ਹੈ ਕਿ ਮਾਰਕਿਟ ਉੱਤੇ ਜਾ ਰਹੀ ਹੈ ਜਾਂ ਹੇਠੇ ਜਾ ਰਹੀ ਹੈ । ਜੇ ਤੁਸੀਂ ਮਾਰਕਿਟ ਨੂੰ ਨਹੀਂ ਵੇਖਦੇ ਅਤੇ ਸਾਰਾ ਪੈਸਾ ਇੱਕ-ਸਾਥ ਲਗਾ ਦੇਂਦੇ ਹੋ ਤਾਂ ਤੁਹਾਡੇ ਕੋਲੋ ਗਲਤੀ ਵੀ ਹੋ ਸਕਦੀ ਹੈ । ਇਸ ਗਲਤੀ ਕਰਕੇ ਤੁਸੀਂ ਪੈਸੇ ਨੂੰ ਉਸ ਸਮੇ ਵੀ ਨਿਵੇਸ਼ ਕਰ ਸਕਦੇ ਹੋ ਜਦੋਂ ਸਟਾਕ ਜਾਂ Mutual Fund ਆਪਣੇ ਸਭ ਤੋਂ ਉੱਚੇ ਸਤਾਰ ਤੇ ਹੋ ਸਕਦਾ ਹੈ । ਇਸ ਤਰ੍ਹਾਂ ਤੁਹਾਡਾ ਪੈਸਾ ਘਟ ਵੀ ਹੋ ਸਕਦਾ ਹੈ ।

Lumpsum ਦਾ ਇੱਕ ਲਾਭ ਵੀ ਹੈ ਜੇ ਤੁਸੀਂ Market ਨੂੰ ਦੇਖ ਰਹੇ ਹੋ ਅਤੇ ਤੁਹਾਨੂੰ ਪਤਾ ਹੈ ਕਿ ਕਿਹੜਾ ਸ਼ੇਅਰ ਘੱਟ ਰਿਹਾ ਹੈ, ਤਾਂ ਤੁਸੀਂ ਪੈਸੇ ਨੂੰ ਨਿਵੇਸ਼ ਕਰ ਸਕਦੇ ਹੋ ।

| SIP and Lumpsum in Punjabi | | SIP in Punjabi | | Lumpsum in Punjabi | | Systematic Investment Plan in Punjabi |

ਤੁਹਾਨੂੰ Lumpsum ਦਾ ਇੱਕ ਉਦਾਹਰਣ ਦਿੰਦਾ ਹਾਂ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਨੂੰ ਮਾਰਕਿਟ ਵਿੱਚ ਕਦੋ ਨਿਵੇਸ਼ ਕਰਨਾ ਚਾਹਿਦਾ ਹੈ । ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ, 2020 ਵਿੱਚ Lockdown ਲਗਿਆ ਸੀ ਅਤੇ Lockdown ਦੇ ਸਮੇਂ ਸਭ ਕੰਮ ਬੰਦ ਹੋ ਗਏ ਸਨ, ਜਿਸ ਕਾਰਨ ਸਟਾਕ ਮਾਰਕਿਟ ਅਤੇ Mutual Fund ਵਿੱਚ ਵੱਡੀ ਗਿਰਾਵਟ ਆਈ ਸੀ । ਜੇ ਤੁਸੀਂ ਉਸ ਸਮੇਂ Lumpsum ਪੈਸੇ ਕਿਸੇ ਵੀ ਸਟਾਕ ਜਾਂ ਸ਼ੇਅਰ ਵਿੱਚ ਨਿਵੇਸ਼ ਕੀਤੇ ਹੁੰਦੇ ਤਾਂ 6 ਮਹੀਨੇ ਬਾਅਦ ਤੁਹਾਡਾ ਪੈਸਾ 2 ਜਾਂ 3 ਗੁਣਾ ਹੋ ਜਾਂਦਾ ਸੀ ।

SIP ਅਤੇ Lumpsum ਵਿੱਚ ਕੀ ਚੰਗਾ ਹੈ, ਇਹ ਤੁਹਾਡੇ ਉੱਪਰ ਹੈ । ਜੇ ਤੁਹਾਡੈ ਕੋਲ Lumpsum ਲਈ ਪੈਸੇ ਹਨ ਅਤੇ ਤੁਸੀਂ ਮਾਰਕਿਟ ਨੂੰ ਚੰਗਾ ਤੌਰ ਤੇ ਵੇਖ ਰਹੇ ਹੋ ਅਤੇ ਤੁਹਾਨੂੰ ਪਤਾ ਹੈ ਕਿ ਇਸ ਸਟਾਕ ਵਿੱਚ ਗਿਰਾਵਟ ਹੈ ਅਤੇ ਇਹ ਸਟਾਕ ਉੱਤੇ ਜਵੇਗਾ, ਤਾਂ ਤੁਸੀਂ Lumpsum ਵਿੱਚ ਪੈਸੇ ਨੂੰ ਨਿਵੇਸ਼ ਕਰ ਸਕਦੇ ਹੋ । ਪਰ ਜੇ ਤੁਹਾਨੂੰ ਪੈਸਾ ਤਾਂ ਹੈ ਪਰ ਸਮਾਂ ਨਹੀਂ ਹੈ ਮਾਰਕਿਟ ਨੂੰ ਵੇਖਣ ਦਾ ਅਤੇ ਤੁਸੀ ਪੈਸੇ ਨੂੰ ਲੰਬੇ ਸਮੇਂ ਤੱਕ ਮਾਰਕਿਟ ਵਿੱਚ ਰਖਨਾ ਚਾਹੁੰਦੇ ਹੋ, ਤਾਂ ਤੁਸੀਂ SIP ਕਰ ਸਕਦੇ ਹੋ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

3800cookie-checkSIP and Lumpsum in Punjabi

Leave a Comment