Stock Market in Punjabi

Spread the love

| Stock Market in Punjabi | | Share Market in Punjabi | | Equity Market in Punjabi |

ਹੈਲੋ ਦੋਸਤਾਂ, ਆਸਾਂ ਹੈ ਕਿ ਸਭ ਠੀਕ ਹੋਣਗੇ । ਜੇਕਰ ਤੁਸੀਂ ਸ਼ੇਅਰ ਮਾਰਕਟ ਜਾਂ ਸਟਾਕ ਮਾਰਕਟ ਬਾਰੇ ਕੁਝ ਸਿਖਣਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਥਾਂ ਆਏ ਹੋ । ਆਜ ਦੇ ਇਸ ਬਲਾਗ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸ਼ੇਅਰ ਮਾਰਕਟ ਬਾਰੇ ਪਤਾ ਲੱਗੇਗਾ ਕਿ ਸ਼ੇਅਰ ਮਾਰਕਟ ਕੀ ਹੈ ।

ਬਲਾਗ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ੇਅਰ ਮਾਰਕਟ ਦਾ ਨਾਂ ਕਾਫੀ ਬਦਨਾਮ ਹੈ । ਤੁਹਾਨੂੰ ਆਪਣੇ ਮਾਤਾ-ਪਿਤਾ ਜਾਂ ਆਸ-ਪਾਸ ਵਾਲੇ ਲੋਕਾਂ ਤੋ ਸੁਣਣ ਨੂੰ ਮਿਲਿਆ ਹੋਵੇਗਾ ਕਿ ਸ਼ੇਅਰ ਮਾਰਕਟ ਵਿੱਚ ਪੈਸੇ ਨਾ ਲਗਾਉਣਾ, ਇਸ ਵਿੱਚ ਤੁਹਾਡਾ ਪੈਸਾ ਡੂਬ ਸਕਦਾ ਹੈ । ਤੁਹਾਨੂੰ ਇਹ ਵੀ ਸੁਣਣ ਨੂੰ ਮਿਲਿਆ ਹੋਵੇਗਾ ਕਿ ਸ਼ੇਅਰ ਮਾਰਕਟ ਇੱਕ ਜੂਐ ਦੀ ਤਰਾਂ ਹੈ, ਜੇ ਤੁਹਾਡੀ ਕਿਸਮਤ ਚੰਗੀ ਹੋਈ ਤਾਂ ਤੁਹਾਡਾ ਪੈਸਾ ਬਣ ਜਾਵੇਗਾ, ਪਰ ਜੇ ਤੁਹਾਡੀ ਕਿਸਮਤ ਬੁਰੀ ਹੋਈ ਤਾਂ ਤੁਹਾਡਾ ਪੈਸਾ ਡੂਬ ਸਕਦਾ ਹੈ । ਲੋਕ ਐਸਾ ਇਸ ਲਈ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਸ਼ੇਅਰ ਮਾਰਕਟ ਵਿੱਚ ਕਿਉਂ ਅਤੇ ਕੀ ਕਰਨ ਆਏ ਹਨ । ਅੱਜ ਮੈਂ ਤੁਹਾਨੂੰ ਇਸ ਬਲਾਗ ਰਾਹੀਂ ਇਹ ਦਸਾਂਗਾ ਕਿ ਸ਼ੇਅਰ ਮਾਰਕਟ ਕੀ ਹੈ? ਕਿਉਂ ਤੁਹਾਨੂੰ ਸ਼ੇਅਰ ਮਾਰਕਟ ਤੋਂ ਡਰਨਾ ਨਹੀਂ ਚਾਹੀਦਾ ।

| Stock Market in Punjabi | | Share Market in Punjabi | | Equity Market in Punjabi |

ਸ਼ੇਅਰ ਮਾਰਕਟ, ਸਟਾਕ ਮਾਰਕਟ ਜਾਂ ਇਕਵਿਟੀ ਮਾਰਕਟ ਇਨ ਤੀਨਾਂ ਦਾ ਮਤਲਬ ਇੱਕ ਹੀ ਹੈ। ਸ਼ੇਅਰ ਮਾਰਕਟ ਦੇ ਇੱਕ ਸ਼ਬਦਾਂ ਵਲੋਂ ਬਣਿਆ ਹੈ। ਪਹਿਲਾ ਸ਼ਬਦ ‘ਸ਼ੇਅਰ’ ਅਤੇ ਦੂਜਾ ਸ਼ਬਦ ‘ਮਾਰਕਟ’, ਜਿਸ ‘ਚ ਸ਼ੇਅਰ ਦਾ ਮਤਲਬ ਹੈ ਹਿੱਸਾ ਅਤੇ ‘ਮਾਰਕਟ’ ਦਾ ਮਤਲਬ ਹੈ ਬਾਜ਼ਾਰ ਜਿੱਥੇ ਚੀਜ਼ਾਂ ਖਰੀਦੀਆਂ ਜਾਂ ਵੇਚੀਆਂ ਜਾਂਦੀਆਂ ਹਨ। ਸ਼ੇਅਰ ਮਾਰਕਟ ਵਿਚ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਖਰੀਦਦੇ ਜਾਂ ਬੇਚਦੇ ਹੋ। ਸ਼ੇਅਰ ਖਰੀਦਨਾ ਦਾ ਮਤਲਬ ਹੈ ਤੁਸੀਂ ਕਿਸੇ ਕੰਪਨੀ ਵਿਚ ਆਪਣਾ ਪੈਸਾ ਲਗਾ ਰਹੇ ਹੋ।

ਉਨ ਪੈਸੇ ਦੇ ਬਦਲੇ ਵਿੱਚ ਉਹ ਕੰਪਨੀ ਤੁਹਾਨੂੰ ਆਪਣੇ ਕੰਪਨੀ ਦਾ ਕੁਝ ਹਿੱਸਾ ਦੇ ਕਰ ਤੁਹਾਨੂੰ ਉਸ ਕੰਪਨੀ ਦਾ ਮਾਲਿਕ ਬਣਾ ਦਿੱਤੀ ਹੈ। ਹੁਣ ਜੇ ਕੰਪਨੀ ਅਚਾ ਕਰੇਗੀ ਤਾਂ ਤੁਹਾਨੂੰ ਫਾਇਦਾ ਹੋਵੇਗਾ ਤੁਹਾਡਾ ਲਗਾਇਆ ਹੋਇਆ ਪੈਸਾ ਵਧੇਗਾ ਅਤੇ ਜੇ ਕੰਪਨੀ ਦਾ ਨੁਕਸਾਨ ਹੋਵੇਗਾ ਤਾਂ ਤੁਹਾਡਾ ਲਗਾਇਆ ਹੋਇਆ ਪੈਸਾ ਵੀ ਘੱਟ ਜਾਵੇਗਾ। ਇਸੇ ਆਧਾਰ ‘ਤੇ ਕਿਹਾ ਜਾਂਦਾ ਹੈ ਕਿ ਤੁਸੀਂ ਕੰਪਨੀ ਦੇ ਸ਼ੇਅਰ ਖਰੀਦ ਜਾਂ ਬੇਚ ਨਹੀਂ ਰਹੇ ਹੋ, ਬਲਕਿ ਤੁਸੀਂ ਕੰਪਨੀ ਦੀ ਓਵਨਰਸ਼ਿਪ ਖਰੀਦ ਜਾਂ ਬੇਚ ਰਹੇ ਹੋ।

| Stock Market in Punjabi | | Share Market in Punjabi | | Equity Market in Punjabi |

ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਕੰਪਨੀ ਆਪਣੇ ਸ਼ੇਅਰ ਜਾਂ ਕੰਪਨੀ ਦਾ ਹਿੱਸਾ ਲੋਕਾਂ ਨੂੰ ਕਿਉਂ ਦਿੰਦੀ ਹੈ । ਮੰਨ ਲਓ ਇੱਕ ਕੰਪਨੀ ਹੈ XYZ । ਇਹ ਕੰਪਨੀ ਇੱਕ ਬਹੁਤ ਵਧੀਆ ਕੰਪਨੀ ਹੈ ਅਤੇ ਕਾਫੀ ਪੈਸੇ ਬਣਾਉਂਦੀ ਹੈ, ਪਰ ਇਹ ਕੰਪਨੀ ਆਪਣੇ ਕੰਮ ਜਾਰੀ ਰੱਖਣਾ ਚਾਹੁੰਦੀ ਹੈ ਜਾਂ ਆਪਣਾ ਵਪਾਰ ਵਧਾਉਣਾ ਚਾਹੁੰਦੀ ਹੈ । ਇਸ ਕੰਪਨੀ ਕੋਲ ਇਨਾ ਪੈਸਾ ਨਹੀਂ ਹੈ ਕਿ ਉਹ ਆਪਣਾ ਵਪਾਰ ਵਧਾ ਸਕੇ ਜਾਂ ਇਕ ਸ਼ਾਖ਼ ਖੋਲ ਸਕਣ । ਇਸ ਲਈ ਉਹ ਆਪਣੇ ਕੰਪਨੀ ਦਾ ਹਿੱਸਾ ਲੋਕਾਂ ਨੂੰ ਸ਼ੇਅਰ ਦੇ ਰੂਪ ਵਿੱਚ ਦੇਦੀ ਹੈ ।

ਜਿਵੇਂ ਕਿ XYZ ਕੰਪਨੀ ਨੂੰ 1 ਕਰੋੜ ਰੁਪਏ ਚਾਹੀਦੇ ਹਨ ਆਪਣੇ ਵਪਾਰ ਨੂੰ ਗੇ ਬਢਾਉਣ ਲਈ । XYZ ਕੰਪਨੀ ਕੋਲ ਸਿਰਫ 60 ਲੱਖ ਰੁਪਏ ਹਨ । ਬਾਕੀ 40 ਲੱਖ ਰੁਪਏ ਪ੍ਰਾਪਤ ਕਰਨ ਲਈ ਕੰਪਨੀ ਲੋਕਾਂ ਤੋਂ ਪੈਸੇ ਇਕੱਠੇ ਕਰੇਗੀ ਕੰਪਨੀ ਦੇ ਸ਼ੇਅਰ ਨੂੰ ਬੈਚ ਕਰ । XYZ ਕੰਪਨੀ ਆਪਣੀ ਕੰਪਨੀ ਨੂੰ 1,00,000 ਹਿੱਸਾਂ ਵਿੱਚ ਬਾਂਟੇਗੀ, ਜਿਸ ਵਿੱਚੋਂ ਕੰਪਨੀ ਆਪਣੇ ਕੋਲ 60,000 ਸ਼ੇਅਰ ਰੱਖੇਗੀ ਕਿਉਂਕਿ ਕੰਪਨੀ ਕੋਲ 60 ਲੱਖ ਰੁਪਏ ਹਨ । ਬਾਕੀ 40 ਲੱਖ, ਉਹ ਲੋਕਾਂ ਤੋਂ ਇਕੱਠੇ ਕਰੇਗੀ ਅਤੇ ਉਹਨਾਂ ਨੂੰ 40,000 ਟੁਕੜੇ ਵਿੱਚ ਕੰਪਨੀ ਨੂੰ ਦੇ ਦਵੇਗੀ ।

ਇਸ ਤਰ੍ਹਾਂ ਕਰਨ ਨਾਲ ਦੋ ਚੀਜ਼ਾਂ ਹੋਣਗਿਆ ਇਕ ਤਾਂ ਕੰਪਨੀ ਕੋਲ ਪੈਸੇ ਆ ਜਾਣਗੇ ਅਤੇ ਦੂਜਾ ਉਹ ਕੰਪਨੀ ਹੁਣ Private ਤੋ Public ਬਣ ਜਾਵੇਗੀ । ਜਿਸ ਕਾਰਨ ਹੁਣ ਉਸ ਕੰਪਨੀ ਦਾ ਸ਼ੇਅਰ ਕੋਈ ਵੀ ਲੈ ਸਕਦਾ ਹੈ ਕਿਉਂਕਿ ਉਹ ਹੁਣ ਲੋਕਾਂ ਦੀ ਹੋ ਗਈ ਹੈ । ਕੰਪਨੀ ਆਪਣੇ ਕੰਪਨੀ ਦੇ ਜਿਆਦਾਤਰ ਸ਼ੇਅਰ ਆਪਣੇ ਕੋਲ ਰੱਖਦੀ ਹੈ । ਇਹ ਉਹ ਇਸ ਲਈ ਕਰਦੀ ਹੈ ਕਿਉਂਕਿ ਜੇ ਕੰਪਨੀ ਆਪਣੇ ਸਾਰੇ ਸ਼ੇਅਰ ਲੋਕਾਂ ਨੂੰ ਦੇ ਦੇਵੇਗੀ ਤਾਂ ਉਹ ਆਪਣਾ ਹੱਕ ਆਪਣੇ ਹੀ ਕੰਪਨੀ ਵਿੱਚੋ ਖੋ ਦਵੇਗੀ ।

| Stock Market in Punjabi | | Share Market in Punjabi | | Equity Market in Punjabi |

ਹਰ ਦੇਸ਼ ਦੀਆਂ ਅਪਣੀਆਂ Stock Exchange ਹੁੰਦੀਆਂ ਹਨ । Stock Exchange ਦਾ ਮਤਲਬ ਵਿੱਚ ਇੱਕ ਕੰਪਨੀ ਆਪਣੇ ਆਪ ਨੂੰ ਲਿਸਟ ਜਾਂ ਰਜਿਸਟਰ ਕਰਵਾਉਂਦੀ ਹੈ ਅਤੇ ਉੱਥੇ ਕੰਪਨੀਆਂ ਦੇ ਸ਼ੇਅਰ ਖਰੀਦੇ ਜਾਂ ਵੇਚੇ ਜਾਂਦੇ ਹਨ । ਭਾਰਤ ਵਿੱਚ ਦੋ ਸਟਾਕ Exchange ਹਨ Bombay Stock Exchange ਜਿਸ ਵਿੱਚ ਲਗਭਗ 5300 ਕੰਪਨੀਆਂ ਰਜਿਸਟਰਡ ਹਨ ਅਤੇ ਦੂਜੀ ਹੈ National Stock Exchange ਜਿਸ ਵਿੱਚ ਲਗਭਗ 2100 ਕੰਪਨੀਆਂ ਰਜਿਸਟਰਡ ਹਨ।

ਇਨੀ ਸਾਰੀ ਕੰਪਨੀਆਂ ਰਜਿਸਟਰਡ ਹੋਣ ਤੇ, ਜੇ ਸਾਨੂੰ ਪਤਾ ਲੱਗਾਉਣਾ ਹੈ ਕਿ ਸਾਡਾ Stock Market ਕਿਵੇਂ ਕੰਮ ਕਰ ਰਹੀ ਹੈ, ਤਾਂ Stock Market ਵਿੱਚ ਦੋ ਚੀਜ਼ਾਂ ਬਣਾਈਆਂ ਗਈਆਂ ਹਨ ਜਿਨਾਂ ਦਾ ਨਾਮ Sensex ਅਤੇ Nifty 50 ਹੈ। Sensex ਜਿਸਦਾ ਮਤਲਬ ਹੈ Sensitivity Index ਇਹ ਸਾਨੂੰ Bombay Stock Exchange ਦੀ ਟਾਪ 30 ਕੰਪਨੀਆਂ ਬਾਰੇ ਜਾਣਕਾਰੀ ਦਿੰਦਾ ਹੈ । Nifty 50 ਸਾਨੂੰ India ਦੀ Top 50 ਕੰਪਨੀ ਬਾਰੇ ਦਸਦੀ ਹੈ ।

ਜੇ Sensex ਉੱਪਰ ਜਾ ਰਿਹਾ ਹੈ ਤਾਂ Bombay Stock Exchange ਦੀ ਟਾਪ 30 ਕੰਪਨੀਆਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ । ਜੇ Sensex ਨੀਚੇ ਜਾ ਰਿਹਾ ਹੈ ਤਾਂ Bombay Stock Exchange ਦੀ ਟਾਪ 30 ਕੰਪਨੀਆਂ ਚੰਗਾ ਪ੍ਰਦਰਸ਼ਨ ਨਹੀ ਕਰ ਰਹੀਆਂ ਹਨ । ਇਕ ਹੋਰ ਗੱਲ Nifty 50 ਸਾਨੂੰ National Stock Exchange ਦੀ ਟਾਪ 50 ਕੰਪਨੀਆਂ ਬਾਰੇ ਦੱਸਦਾ ਹੈ ਕਿ ਇਹ ਕੰਪਨੀਆਂ ਕਿਵੇਂ ਪ੍ਰਦਰਸ਼ਨ ਕਰ ਰਹੀਆਂ ਹਨ । ਜੇ Nifty 50 ਹੇਠ ਜਾ ਰਿਹਾ ਹੈ ਤਾਂ National Stock Exchange ਦੀ ਟਾਪ 50 ਕੰਪਨੀਆਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ ।

| Stock Market in Punjabi | | Share Market in Punjabi | | Equity Market in Punjabi |

ਸ਼ੇਅਰਾਂ ਖਰੀਦਣ ਜਾਂ ਵੇਚਣ ਲਈ ਸਾਨੂੰ 3 ਚੀਜਾਂ ਦੀ ਲੋੜ ਹੁੰਦੀ ਹੈ ।

1. Saving Account

ਬੱਚਤ ਖਾਤੇ ਦੇ ਜਰੀਏ ਤੁਸੀਂ ਆਪਣੇ ਪੈਸਿਆਂ ਨਾਲ ਸ਼ੇਅਰ ਖਰੀਦ ਜਾਂ ਵੇਚ ਸਕਦੇ ਹੋ ਅਤੇ ਵੇਚਣ ਤੋਂ ਬਾਅਦ ਉਹ ਪੈਸਿਆਂ ਮੁੜ ਆਪਣੇ ਬੈਂਕ ਖਾਤੇ ਵਿੱਚ ਲੈ ਸਕਦੇ ਹੋ।

2. Demat Account

Demat Account ਦੀ ਲੋੜ ਇਸ ਲਈ ਹੁੰਦੀ ਹੈ ਕਿ ਆਪਣੇ ਖਰੀਦੇ ਗਏ ਸ਼ੇਅਰਾਂ ਦਾ ਰਿਕਾਰਡ ਡਿਜ਼ੀਟਲ ਤੌਰ ਤੇ ਰੱਖਣ ਜਾਂ ਸਟੋਰ ਕਰਨ ਲਈ । ਆਪਣੇ ਕੋਣ-ਕੋਣ Share ਖਰੀਦੇ ਹਨ ਅਤੇ ਉਨ੍ਹਾਂ ਦੇ ਕੀ ਮੁੱਲ ਹਨ ਇਹ ਸਾਰੀਆਂ ਜਾਣਕਾਰੀ ਡਿਜ਼ੀਟਲ ਤੌਰ ਤੇ ਸਟੋਰ ਕਰਨ ਲਈ Demat Account ਦੀ ਲੋੜ ਹੁੰਦੀ ਹੈ।

3. Trading Account

Trading Account ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਇਸ ਦੇ ਰਾਹੀਂ ਅਸੀਂ ਸ਼ੇਅਰਾਂ ਖਰੀਦ ਜਾ ਬੈਚ ਸਕਦੇ ਹਾਂ ।

| Stock Market in Punjabi | | Share Market in Punjabi | | Equity Market in Punjabi |

ਹੁਣ ਮੈਂ ਤੁਹਾਨੂੰ ਦੱਸਾਂਗਾ ਕਿ Stock Market ਦਾ ਨਾਮ ਕਿਉਂ ਬਦਨਾਮ ਹੈ, ਕਿਉਂ ਲੋਕ ਇਸਨੂੰ ਜੁਆ ਕਹਿੰਦੇ ਹਨ । ਲੋਕ ਇਸਨੂੰ ਜੁਆ ਲਈ ਕਹਿੰਦੇ ਹਨ ਕਿਉਂਕਿ ਉਹ ਇਸ ਮਾਰਕਟ ਵਿਚ ਕਿਸੇ ਦੇ ਕਹਿਣ ਤੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਬਿਲਕੁੱਲ ਪਤਾ ਨਹੀ ਹੁੰਦਾ ਕਿ ਉਹ ਕੀ ਕਰ ਰਹੇ ਹਨ । ਉਨ੍ਹਾਂ ਨੂੰ Sensex, Nifty 50, Bonus Share ਆਦਿ ਇਸ ਸਭ ਦੇ ਬਾਰੇ ਨਹੀਂ ਪਤਾ ਹੁੰਦਾ ਅਤੇ ਜਿਆਦਾਤਰ ਲੋਕ ਇਸੇ ਕਾਰਨ ਸਟਾਕ ਮਾਰਕਟ ਵਿਚ ਆਪਣਾ ਪੈਸਾ ਗੰਵਾ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਸਟਾਕ ਮਾਰਕਟ ਬਿਲਕੁੱਲ ਬਕਾਰ ਚੀਜ਼ ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

2010cookie-checkStock Market in Punjabi

Leave a Comment