What is Dividend in Punjabi

Spread the love

| What is Dividend in Punjabi | | Dividend ki hunda hai |

ਸਤ ਸ੍ਰੀ ਅਕਾਲ ਦੋਸਤੋ, ਅੱਜ ਦਾ ਵਿਸ਼ਾ Topic ਹੈ ਡਿਵਿਡੇਂਡ Dividend । ਪਿਛਲੇ ਬਲੌਗ ਵਿੱਚ ਮੈ ਤੁਹਾਨੂੰ ਬੋਨਸ ਸ਼ੇਅਰ Bonus Share ਬਾਰੇ ਦਸਿਆ ਸੀ । ਜੇ ਤੁਸੀਂ ਉਸ ਬਲੌਗ ਨੂੰ ਨਹੀਂ ਪੜਿਆ ਤਾਂ ਤੁਸੀਂ ਮੇਰਾ “Bonus Share” ਵਾਲਾ ਬਲੌਗ ਪੜ ਸਕਦੇ ਹੋ । ਬੋਨਸ ਸ਼ੇਅਰ Bonus Share ਜਾਂ ਸਟਾਕ ਸਪਲਿੱਟ Stock Split ਵਿੱਚ, ਕੰਪਨੀਆਂ ਤੁਹਾਨੂੰ ਮੁਫ਼ਤ ਵਿੱਚ ਵਾਧੂ ਸ਼ੇਅਰ ਦਿੰਦੀ ਹੈ ਜੇ ਤੁਸੀਂ ਉਸ ਕੰਪਨੀ ਦੇ ਸ਼ੇਅਰ ਲਏ ਹੋਏ ਹਨ । ਪਰ ਬੋਨਸ ਸ਼ੇਅਰ Bonus Share ਜਾਂ ਸਟਾਕ ਸਪਲਿੱਟ Stock Split ਵਿੱਚ, ਕੰਪਨੀਆਂ ਜਿਸ ਅਨੁਪਾਤ ਵਿੱਚ ਤੁਹਾਨੂੰ ਬੋਨਸ ਸ਼ੇਅਰ Bonus Share ਦੇਂਦੀਆਂ ਹਨ, ਉਸੀ ਅਨੁਪਾਤ ਵਿੱਚ ਕੰਪਨੀ ਆਪਣੇ ਸਟਾਕ ਦੀ ਕੀਮਤ ਵੀ ਘੱਟ ਦੇਤੀ ਹੈ । ਇਸ ਨੂੰ ਜਾਣਨ ਲਈ ਕਿ ਕੰਪਨੀਆਂ ਆਪਣੇ ਸ਼ੇਅਰ ਦੀ ਕੀਮਤ ਨੂੰ ਕਿਉਂ ਘਟਾਉਂਦੀ ਹਨ ਉਸ ਲਈ ਤੁਹਾਨੂੰ ਸਟਾਕ ਸਪਲਿੱਟ Stock Split ਵਾਲਾ ਬਲੌਗ ਜਰੂਰ ਪੜਣਾ ਚਾਹੀਦਾ ਹੈ ।

John D. Rockefeller ਨੇ ਡਿਵਿਡੇਂਡ Dividend ਬਾਰੇ ਕਿਹਾ ਕਿ “Do you know the only thing that gives me pleasure? It’s to see my Dividends coming in”. ਅਰਥਾਤ “ਤੁਹਾਨੂੰ ਪਤਾ ਹੈ ਮੇਰੀ ਖੁਸ਼ੀ ਦੀ ਇੱਕ ਹੀ ਚੀਜ ਵਿੱਚ ਹੈ? ਉਹ ਮੈਨੂੰ ਮੇਰੇ ਡਿਵਿਡੇਂਡ ਆਉਣ ਦੀ ।” ਜਿਵੇਂ ਤੁਸੀਂ ਨੌਕਰੀ ਕਰਦੇ ਹੋ, ਤਦ ਜਦੋਂ ਤੁਹਾਡਾ ਵੇਤਨ Salary ਆਉਂਦੀ ਹੈ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ, ਉਸੀ ਤਰ੍ਹਾਂ ਜੇਕਰ ਲੋਕ ਸਟਾਕ ਮਾਰਕਟ Stock Market ਵਿੱਚ ਇਨਵੈਸਟ Invest ਕਰਦੇ ਹਨ ਤਾਂ ਉਨਾਂ ਨੂੰ ਜਦੋਂ ਉਨਾਂ ਦਾ ਡਿਵਿਡੇਂਡ Dividend ਮਿਲਦਾ ਹੈ ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ।

| What is Dividend in Punjabi | | Dividend ki hunda hai |

ਜੇ ਤੁਸੀਂ ਸ਼ੇਅਰ ਮਾਰਕਿਟ Share Market ਵਿੱਚ ਰੁਚੀ ਰੱਖਦੇ ਹੋ ਤਾਂ ਤੁਸੀਂ ਜ਼ਰੂਰ ਡਿਵਿਡੇਂਡ Dividend ਬਾਰੇ ਸੁਣਿਆ ਹੋਵੇਗਾ । ਵਾਰੇਨ ਬੁਫੇਟ Warren Buffett ਨੂੰ ਸਟਾਕ ਮਾਰਕਟ Stock Market ਦੀ ਦੁਨੀਆ ਵਿੱਚ ਸਭ ਤੋਂ ਅਮੀਰ ਆਦਮੀ ਮਨਿਆ ਜਾਂਦਾ ਹੈ । ਉਹ ਹਰ ਸਾਲ ਡਿਵਿਡੇਂਡ Dividend ਨਾਲ 5000 ਕਰੋੜ ਰੁਪਏ ਤੋਂ ਵੀ ਵੱਧ ਕਮਾਂਦੇ ਹਨ । ਚਲੋ ਆਓ, ਜਾਣਦੇ ਹੈ ਡਿਵਿਡੇਂਡ Dividend ਕੀ ਹੈ?

ਡਿਵਿਡੇਂਡ Dividend ਦਾ ਮਤਲਬ ਹੈ ਲਾਭ Profit ਦਾ ਇੱਕ ਹਿਸਾ । ਜਦੋਂ ਕਿਸੇ ਕੰਪਨੀ ਨੂੰ ਲਾਭ ਹੁੰਦਾ ਹੈ ਤਾਂ ਸਾਲ ਦੇ ਅੰਤ ਵਿੱਚ ਉਹ ਆਪਣੇ ਸਾਰੇ ਖਰਚੇ ਕਡ ਲੈਂਦੀ ਹੈ । ਇਸ ਤੋਂ ਬਾਅਦ ਵੀ ਜੇ ਕੰਪਨੀ ਕੋਲ ਬਹੁਤ ਸਾਰਾ ਪੈਸਾ ਬਚ ਜਾਂਦਾ ਹੈ, ਤਾਂ ਉਹ ਬਚਿਆ ਪੈਸਾ ਉਸ ਦੇ ਸ਼ੇਅਰ ਹੋਲਡਰਾਂ Share Holders ਨੂੰ ਕੁਝ ਵਾਧੂ ਪੈਸੇ ਮੁਫ਼ਤ ਵਿੱਚ ਦਿੰਦਾ ਹੈ, ਜੋ ਡਿਵਿਡੇਂਡ Dividend ਦੇ ਰੂਪ ਵਿੱਚ ਹੁੰਦੇ ਹੈ ।

ਡਿਵਿਡੇਂਡ Dividend ਕੰਪਨੀਆਂ ਦੁਆਰਾ ਬੈਂਕ ਖਾਤੇ ਵਿੱਚ ਆਪਣੇ ਆਪ ਪਾ ਦਿੱਤਾ ਜਾਂਦਾ ਹੈ, ਜਿਵੇਂ ਤੁਹਾਨੂੰ ਆਪਣੀ ਸੈਲਰੀ ਮਿਲਦੀ ਹੈ । ਉਸੀ ਤਰ੍ਹਾਂ ਕੰਪਨੀਆਂ ਦੁਆਰਾ ਡਿਵਿਡੇਂਡ Dividend ਦਿੱਤਾ ਜਾਂਦਾ ਹੈ । ਸੈਲਰੀ Salary ਅਤੇ ਡਿਵਿਡੇਂਡ Dividend ਵਿੱਚ ਇੰਨਾ ਫਰਕ ਹੈ ਕਿ ਸੈਲਰੀ Salary ਲੈਣ ਲਈ ਤੁਹਾਨੂੰ ਕੰਮ ਕਰਨਾ ਪੈਂਦਾ ਹੈ, ਪਰ ਡਿਵਿਡੇਂਡ Dividend ਲੈਣ ਲਈ ਤੁਹਾਨੂੰ ਕੁਝ ਨਹੀਂ ਕਰਨਾ ਪੈਂਦਾ, ਬਸ ਤੁਹਾਨੂੰ ਕੰਪਨੀ ਦੇ ਸ਼ੇਅਰ ਹੋਲਡ Hold ਕਰਨੇ ਪੈਂਦੇ ਹਨ ।

| What is Dividend in Punjabi | | Dividend ki hunda hai |

ਡਿਵਿਡੇਂਡ Dividend ਦੇਣਾ ਪੂਰੀ ਤਰ੍ਹਾਂ ਕੰਪਨੀ ਦੇ ਉੱਪਰ ਹੁੰਦਾ ਹੈ, ਜਿਵੇਂ ਕਿ ਕੰਪਨੀ ਸਾਲ ਵਿੱਚ ਇੱਕ ਵਾਰ ਡਿਵਿਡੇਂਡ Dividend ਦੇ ਸਕਦੀ ਹੈ ਜਿਸਨੂੰ ਅਸੀਂ ਫਾਈਨਲ ਡਿਵਿਡੇਂਡ Final Dividend ਕਹਿੰਦੇ ਹਾਂ । ਚਾਹੇ ਤਾਂ ਕੰਪਨੀ ਸਾਲ ਵਿੱਚ ਦੋ ਜਾਂ ਤਿੰਨ ਵਾਰ ਡਿਵਿਡੇਂਡ Dividend ਦੇ ਸਕਦੀ ਹੈ ਜਿਸਨੂੰ ਅਸੀਂ ਇੰਟਰਿਮ ਡਿਵਿਡੇਂਡ Interim Dividend ਕਹਿੰਦੇ ਹਾਂ।

ਸਟੌਕ ਸਪਲਿਟ Stock Split ਵਾਲੇ ਬਲੌਗ ਵਿੱਚ ਮੈਨੇ ਤੁਹਾਨੂੰ ਇੱਕ ਸੱਚੀ ਕਹਾਣੀ ਦਸੀ ਸੀ ਜਿਸ ਵਿੱਚ ਇੱਕ Mohammad Anwar ਨਾਂ ਦਾ ਵਿਅਕਤੀ ਜਿਸ ਨੇ ਵਿਪਰੋ Wipro ਕੰਪਨੀ ਦੇ ਸ਼ੇਅਰ ਲਏ ਸੀ । ਜੇ ਉਹ ਹਜੇ ਵੀ Wipro ਕੰਪਨੀ ਦੇ ਸ਼ੇਅਰ ਹੋਲਡ Hold ਕਰ ਰਿਹਾ ਹੈ ਤਾਂ ਉਹ ਹਰ ਸਾਲ ਡਿਵਿਡੇਂਡ Dividend ਦੀ ਮਦਦ ਨਾਲ ਕਰੋੜਾਂ ਰੁਪਏ ਕਮਾ ਰਿਹਾ ਹੈ, ਅਤੇ ਉਹ ਵੀ ਬਿਨਾਂ ਕੁਝ ਕੀਤੇ ।

ਡਿਵਿਡੇਂਡ Dividend ਹਮੇਸ਼ਾ ਤੁਹਾਡੀ ਇਨਵੈਸਟਮੈਂਟ Investment ਰਕਮ ਦੇ ਆਧਾਰ ਤੇ ਦਿੱਤਾ ਜਾਂਦਾ ਹੈ । ਕੁਝ ਕੰਪਨੀਆਂ 0.5% ਦਾ ਡਿਵਿਡੇਂਡ Dividend ਦੇਦੀਂਆ ਹਨ ਅਤੇ ਕੁਝ ਕੰਪਨੀਆਂ 12% ਦਾ ਡਿਵਿਡੇਂਡ Dividend ਦਿਦੀਆ ਹਨ, ਪਰ ਇਹ ਗਲਤ ਹੈ ਕਿ ਉਹ ਕੰਪਨੀ ਜੋ ਘੱਟ ਡਿਵਿਡੇਂਡ Dividend ਦੇ ਰਹੀ ਹੈ ਉਹ ਬੁਰੀ ਹੈ ਜਾਂ ਜੋ ਕੰਪਨੀ ਜਆਦਾ ਡਿਵਿਡੇਂਡ Dividend ਦੇ ਰਹੀ ਹੈ ਉਹ ਖਰਾਬ ਹੈ ।

ਮੈ ਤੁਹਾਨੂੰ ਹੇਠਾਂ ਇੱਕ ਤਸਵੀਰ ਦਿੱਤੀ ਹੈ ਜਿਸ ਵਿੱਚ ITC (Indian Tobacco Company) ਦੇ ਡਿਵਿਡੇਂਡ Dividend ਬਾਰੇ ਦਸਿਆ ਗਿਆ ਹੈ । ਇਹ ਕੰਪਨੀ 3.15% ਦਾ ਡਿਵਿਡੇਂਡ Dividend ਦੇ ਰਹੀ ਹੈ।

What is Dividend in Punjabi
| What is Dividend in Punjabi | | Dividend ki hunda hai |

ਇਹ ਕੰਪਨੀ ਸਾਲ ਵਿੱਚ 2 ਜਾਂ 3 ਵਾਰ ਡਿਵਿਡੇਂਡ Dividend ਦਿੰਦੀ ਹੈ ਅਤੇ ਸਟਾਕ ਮਾਰਕਟ Stock Market ਵਿੱਚ ਇਸ ਨੂੰ ਸਭ ਤੋਂ ਵਧੀਆ ਡਿਵਿਡੇਂਡ Dividend ਦੇਣ ਵਾਲੀ ਕੰਪਨੀ ਕਿਹਾ ਜਾਂਦਾ ਹੈ ।

ਜੇਕਰ ਤੁਸੀਂ ਇਸ ਕੰਪਨੀ ਵਿੱਚ 10,000 ਰੁਪਏ ਲਗਾਏ ਹਨ ਜਾਂ ਨਿਵੇਸ਼ ਕੀਤਾ ਹੈ, ਤਾਂ ਜਦੋਂ ਵੀ ITC ਕੰਪਨੀ ਡਿਵਿਡੇਂਡ Dividend ਦੇਵੇਗੀ ਤਾਂ ਤੁਹਾਨੂੰ 300 ਰੁਪਏ ਮਿਲ ਜਾਣਗੇ 3% ਡਿਵਿਡੇਂਡ Dividend ਅਨੁਸਾਰ । ਇਹ ਰਕਮ ਤੁਹਾਨੂੰ ਬਹੁਤ ਘੱਟ ਲੱਗ ਰਹੀ ਹੋਵੇਗੀ । ਪਰ ਜੇ ਕਿਸੇ ਨੇ 1,00,00,000 ਇੱਕ ਕਰੋੜ ਰੁਪਏ ਨਿਵੇਸ਼ ਕੀਤੇ ਹਨ, ਤਾਂ ਉਸ ਨੂੰ 3% ਡਿਵਿਡੇਂਡ Dividend ਅਨੁਸਾਰ 3,00,000 3 ਲੱਖ ਰੁਪਏ ਮਿਲ ਜਾਣਗੇ । ਜਦੋਂ ਵੀ ITC ਕੰਪਨੀ ਡਿਵਿਡੇਂਡ Dividend ਦੇਵੇਗੀ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈ ਰਿਹਾ ।

| What is Dividend in Punjabi | | Dividend ki hunda hai |

ਡਿਵਿਡੇਂਡ Dividend ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਵਿੱਚ ਕੰਪਨੀ ਨੂੰ ਆਪਣੇ ਸ਼ੇਅਰ ਦੀ ਕੀਮਤ ਘਟਾਉਣ ਦੀ ਲੋੜ ਨਹੀਂ ਪੈਂਦੀ, ਜਿਵੇਂ ਕਿ ਉਹ ਬੋਨਸ ਸ਼ੇਅਰ Bonus Share ਜਾਂ ਸਟਾਕ ਸਪਲਿਟ Stock Split ਵਿੱਚ ਕਰਦੀ ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4550cookie-checkWhat is Dividend in Punjabi

Leave a Comment