What is IPO in Punjabi

Spread the love

| What is IPO in Punjabi | | Initial Public offering in Punjabi |

ਹੈਲੋ ਦੋਸਤਾਂ, ਤੁਸੀਂ ਸਭ ਠੀਕ ਹੋ? ਅੱਜ ਦਾ Topic ਹੈ IPO. ਜੇ ਤੁਸੀਂ ਸ਼ੇਅਰ ਮਾਰਕਟ ਵਿੱਚ ਰੁੱਚੀ ਰੱਖਦੇ ਹੋ ਜਾਂ ਤੁਸੀਂ ਸ਼ੇਅਰ ਮਾਰਕਟ ਵਿੱਚ ਇੰਵੈਸਟ ਕਰਨਾ ਚਾਹੁੰਦੇ ਹੋ । ਤਾਂ ਤੁਸੀ ਜ਼ਰੂਰ ਸੁਣਿਆ ਹੋਵੇਗਾ ਕਿ IPO ਕੀ ਹੈ ? ਲੋਕ ਇਸ ਨਾਲ ਪੈਸਾ ਕਮਾਉਂਦੇ ਹਨ ਅਤੇ ਕਿਉਂ ਲੋਕ IPO ਨੂੰ ਜ਼ਿਆਦਾ ਪਸੰਦ ਕਰਦੇ ਹਨ । ਪਰ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਨਹੀਂ ਜਾਣਦੇ ਕਿ Share Market ਕੀ ਹੈ ਤਾਂ ਤੁਸੀਂ ਮੇਰਾ “Share Market” ਵਾਲਾ ਬਲੌਗ ਪੜ੍ਹ ਸਕਦੇ ਹੋ.

ਤਾਂ ਚੱਲੋ ਬਲੌਗ ਸ਼ੁਰੂ ਕਰੀਏ, IPO ਦਾ ਪੂਰਾ ਨਾਮ Initial Public Offering ਹੈ । ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ ਕਿ IPO ਸਬ ਤੋਂ ਪਹਿਲਾ ਲੋਕਾਂ Public ਨੂੰ ਦਿੱਤਾ ਜਾਂਦਾ ਹੈ । ਇਹ ਕੰਪਨੀਆਂ ਦੁਆਰਾ ਦਿੱਤਾ ਜਾਂਦਾ ਹੈ ।

ਪਰ ਕੰਪਨੀਆਂ ਇਹ ਔਫਰ ਲੋਕਾਂ ਨੂੰ ਕਿਉਂ ਦੇਂਦੀਆਂ ਹਨ ? ਦੇਖੋ, ਇਸ ਦੇ ਕਈ ਕਾਰਣ ਹੁੰਦੇ ਹਨ, ਜਿਵੇਂ ਕਿ ਆਪਣੀ ਕੰਪਨੀ ਨੂੰ ਵੱਡਾ ਬਣਾਉਣਾ, ਆਪਣੇ ਲੋਨ ਨੂੰ ਚੁੱਕਾਉਣਾ, ਕੋਈ ਕੰਪਨੀ ਖ਼ਰੀਦਣ ਲਈ । ਪਰ ਕੰਪਨੀਆਂ ਦਾ IPO ਲਾਉਣ ਦਾ ਸਭ ਤੋਂ ਵੱਡਾ ਕਾਰਣ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ । ਇਹ ਜ਼ਿਆਦਾਤਰ ਛੋਟੀ ਜਾਂ ਨਵੀਂ ਕੰਪਨੀਆਂ ਕਰਦੀਆਂ ਹਨ ।

| What is IPO in Punjabi | | Initial Public offering in Punjabi |

ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ, ਮਨ ਲਓ ਇੱਕ ਕੰਪਨੀ ਹੈ ABC, ਜੋ ਪ੍ਰਾਈਵੇਟ ਅਤੇ ਛੋਟੀ ਹੈ ਅਤੇ ਜੋ ਆਪਣੇ ਬਿਜ਼ਨੈਸ ਨੂੰ ਵਧਾਉਣਾ ਚਾਹੁੰਦੀ ਹੈ । ABC ਕੰਪਨੀ ਆਪਣੇ ਬਿਜ਼ਨੈਸ ਨੂੰ ਇੱਕ ਸਹਿਰ ਤੋਂ ਹੋਰ ਸਹਿਰ ਲੈ ਕੇ ਜਾਣਾ ਚਾਹੁੰਦੀ ਹੈ ਅਤੇ ਇਸ ਕੰਮ ਨੂੰ ਕਰਨ ਲਈ ABC ਨੂੰ ਕਾਫੀ ਪੈਸੇ ਦੀ ਜ਼ਰੁਰਤ ਹੈ । ABC ਕੰਪਨੀ ਕੋਲ ਇੰਨਾ ਪੈਸਾ ਨਹੀਂ ਹੈ ਜਿਨਾ ਉਸਨੂੰ ਚਾਹੀਦਾ ਹੈ ।

ABC ਕੰਪਨੀ ਇਹ ਪੈਸਾ ਇੱਕੱਠਾ ਕਰਨ ਲਈ IPO ਦਾ ਸਹਾਰਾ ਲੈਦੀ ਹੈ । IPO ਦੀ ਮਦਦ ਨਾਲ ABC ਕੰਪਨੀ ਇੱਕ ਤਾਂ ਪ੍ਰਾਈਵੇਟ ਤੋਂ ਪਬਲਿਕ ਹੋ ਜਾਵੇਗੀ ਕਿਉਂਕਿ IPO ਲੈਣ ਤੋਂ ਬਾਅਦ ਹੁਣ ਇਹ ਜਨਤਾ ਜਾਂ ਲੋਕਾਂ ਦੀ ਹੋ ਗਈ ਹੈ ਅਤੇ ਦੂਜਾ ਉਸ ਕੋਲ ਪੈਸਾ ਆ ਜਾਵੇਗਾ ।

ਹੁਣ ਮਾਨ ਲਓ ਕਿ ABC ਕੰਪਨੀ ਨੂੰ ਆਪਣੇ ਬਿਜ਼ਨੈਸ ਨੂੰ ਵਧਾਉਣ ਲਈ 10 ਕਰੋੜ ਰੁਪਏ ਚਾਹੀਦੇ ਹਨ, ਤਾਂ ਉਹ IPO ਦੇ ਜਰੀਏ 10 ਕਰੋੜ ਰੁਪਏ ਇੱਕੱਠੇ ਕਰਵਾਏਗੀ ਅਤੇ ਆਪਣੀ ਕੰਪਨੀ ਦੇ 10,00,000 ਟੁਕੜੇ ਜਾਂ ਸ਼ੇਅਰ ਲੋਕਾਂ ਨੂੰ ਦੇਗੀ, ਜਿਵੇਂ ਕਿ ਉਹ ਕੰਪਨੀ ਨੇ 10 ਕਰੋੜ ਰੁਪਏ ਇੱਕੱਠੇ ਕਰਨ ਲਈ ਆਪਣੇ 10,00,000 ਸ਼ੇਅਰਾਂ ਨੂੰ 100 ਰੁਪਏ ਦੇ ਹਿਸਾਬ ਨਾਲ ਲੋਕਾਂ ਨੂੰ ਦਿੱਤਾ ਹੈ ਅਤੇ ਪੈਸੇ ਇੱਕੱਠੇ ਕਰ ਲਏ ਹਨ: 10,00,000 (Share) x 100 (Total Share) = 10,00,00,000 (Total Amount)

| What is IPO in Punjabi | | Initial Public offering in Punjabi |

IPO ਤੋ ਲੋਕ ਪੈਸਾ ਕਿਵੇ ਕਮਾਉਦੇ ਹਨ ।

ਜੇ ਤੁਸੀਂ IPO ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 14,000 ਰੁਪਏ ਦੀ ਜ਼ਰੁਰਤ ਹੈ IPO ਵਿੱਚ ਨਿਵੇਸ਼ ਕਰਨ ਲਈ । IPO ਲਈ ਆਵੇਦਨ ਕਰਨ ਦਾ ਸਮਾਂ 3 – 7 ਦਿਨ ਦਾ ਹੁੰਦਾ ਹੈ । 1 ਵਿਅਕਤੀ ਇੱਕ ਕੰਪਨੀ ਦਾ ਸਿਰਫ ਇੱਕ ਹੀ IPO ਲੈ ਸਕਦਾ ਹੈ, ਇਹ ਨਿਯਮ ਸਰਕਾਰ ਦੁਆਰਾ, ਜੋ ਕਿ SEBI ਦੁਆਰਾ ਲਾਗੂ ਕੀਤਾ ਗਿਆ ਹੈ । “As per SEBI guidelines, only 1 application per UAN number is allowed in an IPO”

ਹੁਣ ਸਾਡੇ ਪੁਰਾਣੇ ਉਦਾਹਰਣ ਵਿੱਚ ਆਉਣ ਦੀ ਗੱਲ ਕਰੀਏ, ਜਿਵੇਂ ਕਿ ਜੇ ਮੈ ABC ਕੰਪਨੀ ਦੇ IPO ਵਿੱਚ ਨਿਵੇਸ਼ ਜਾਂ ਆਪਲਾਈ ਕਰਨਾ ਹੈ, ਤਾਂ ਮੈਨੂੰ ਘੱਟੋ-ਘੱਟ 14,000 ਰੁਪਏ ਚਾਹੀਦੇ ਹਨ । ਜਿਸ ਵਿੱਚ ਮੈਨੂੰ 140 ਸ਼ੇਅਰ ਮਿਲਣਗੇ ABC ਕੰਪਨੀ ਦੇ, ਕਿਉਂਕਿ ABC ਨੇ ਆਪਣੇ ਇੱਕ ਸ਼ੇਅਰ ਦੀ ਕੀਮਤ 100 ਰੁਪਏ ਰੱਖੀ ਹੈ (14,000/100 = 140) IPO ਦੇ ਸਮਾਪਤੀ ਤੱਕ ਮੈਨੂੰ ਇਹ ਸ਼ੇਅਰ ਵੇਚਣ ਦੀ ਇਜਾਜ਼ਤ ਨਹੀ ਹੈ, ਪਰ ਜਦੋਂ ਇਹ IPO ਦਾ ਸਮਾਂਸਮਾਪਤ ਹੋ ਜਾਵੇਗਾ ਤਾਂ ਮੈਂ ਇਹ ਸ਼ੇਅਰ ਵੇਚ ਸਕਦਾ ਹਾਂ ।

ਹੁਣ ਜਦੋਂ ਮੈ ABC ਕੰਪਨੀ ਦੇ IPO ਵਿੱਚ ਆਪਲਾਈ ਕੀਤਾ ਹੈ, ਤਾਂ ਮੈਨੂੰ ਇਹ IPO ਮਿਲੇਗਾ ਯਾ ਨਹੀ ਇਹ ਦੋ ਗੱਲਾਂ ਤੇ ਨਿਰਭਰ ਕਰੇਦਾ ਹੈ | What is IPO in Punjabi | | Initial Public offering in Punjabi |
  1. ਜੇ ABC ਕੰਪਨੀ ਦੇ ਸ਼ੇਅਰ ਲੋਕਾ ਦੁਆਰਾ ਜ਼ਰੂਰਤ ਤੋਂ ਵੱਧ Apply ਹੋ ਗਏ ਹਨ, ਅਰਥਾਤ 10 ਕਰੋੜ ਦੀ ਜਗਾ 30 ਕਰੋੜ ਰੁਪਏ ਇੱਕੱਠੇ ਹੋ ਗਏ ਹਨ, ਮੱਤਲਬ ਹੈ ਕਿ ਤਿੰਨ ਗੁਣਾ ਲੋਕਾਂ ਨੇ ਆਪਲਾਈ ਕੀਤੀ ਹੈ ਅਤੇ ਇਸਨੂੰ ਅਸੀ Over Subscription ਵੀ ਕਹਿੰਦੇ ਹਨ । ਤਾਂ ਤੁਹਾਨੂੰ ਜਾਂ ਮੈਨੂੰ ਸ਼ੇਅਰ ਮਿਲੇਂਗੇ ਜਾਂ ਨਹੀਂ, ਇਸ ਗੱਲ ਨੂੰ ਪੂਰੀ ਤਰ੍ਹਾਂ ਕਿਸਮਤ ਤੇ ਨਿਰਭਰ ਕਰੇਦਾ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਲੋਕ ਨੇ IPO ਲਈ ਆਵੇਦਨ ਕੀਤਾ ਹੈ ।
  2. ਜੇ IPO ਲਈ Subscription ਘੱਟ ਹੈ, ਜਿਸ ਨਾਲ ਕਮ ਲੋਕ ਆਵੇਦਨ ਕੀਤਾ ਹੈ, ਤਾਂ ਮੇਨੂੰ ਜਾਂ ਤੁਹਾਨੂੰ IPO, ਜਿਸ ਨਾਲ ਸ਼ੇਅਰਾਂ ਮਿਲਨ ਦੇ Chance ਬਹੁਤ ਜਾਅਦਾ ਹੈ ।

ਲੋਕ ਇਸ ਵਿੱਚ ਪੈਸਾ ਤਦ ਕਮਾਉਂਦੇ ਹਨ ਜਾਂ ਗੱਵਾਉਂਦੇ ਹਨ ਜਦੋਂ ਸਟਾਕ ਮਾਰਕਿਟ ਵਿੱਚ ਇਸ ਦੀ ਖ਼ਰੀਦਦਾਰੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਕਿ ABC ਕੰਪਨੀ ਨੇ IPO ਵਿੱਚ ਆਪਣੇ ਸ਼ੇਅਰ ਦੀ ਕੀਮਤ ਨੂੰ 100 ਰੁਪਏ ਦਾ ਦਸਿਆ ਸੀ ਪਰ ਬਾਅਦ ਇਸ IPO ਦੀ Listing ਹੋਵੇਗੀ, ਤਦ ਉਸ ਦੀ ਕੀਮਤ 100 ਰੁਪਏ ਨਹੀਂ ਬਲਕਿ 100 ਤੋਂ ਵੱਧ ਜਾਂ 100 ਤੋਂ ਘੱਟ ਹੋਵੇਗੀ ।

ਜੇ ਕੰਪਨੀ ਚੰਗੀ ਹੈ ਤਾਂ ਇਹ ਇੱਕ ਦਿਨ ਵਿੱਚ ਦੋ ਜਾਂ ਤਿੰਨ ਗੁਣਾ ਹੋ ਜਾਵੇਗੀ ਕਿਉਂਕਿ ਓਹ ਲੋਕ ਜਿਨਾਨੂੰ IPO ਦੇ ਸਮੇਂ ਉਸ ਦੇ ਸ਼ੇਅਰ ਨਹੀਂ ਮਿਲੇ, ਉਹ ਲੋਕਾਂ ਨੂੰ ਪਤਾ ਹੈ ਕਿ ਕੰਪਨੀ ਚੰਗੀ ਹੈ । ਤਦ ਲੋਕ ਉਸ ਨੂੰ ਸਟਾਕ ਮਾਰਕਿਟ ਵਿੱਚ Trading ਦੇ ਵਕਤ ਖਰੀਦਣਗੇ, ਅਤੇ ਜੇ ਉਸ ਕੰਪਨੀ ਦੇ ਸ਼ੇਅਰ ਹੋਰ ਲੋਕਾਂ ਦੁਆਰਾ ਖਰੀਦੇ ਜਾਂਦੇ ਹਨ, ਤਾਂ ਕੰਪਨੀ ਦੇ ਸ਼ੇਅਰ ਦੀ ਕੀਮਤ ਉੱਪਰ ਜਾਵੇਗੀ । ਜੇ ਕੰਪਨੀ ਚੰਗੀ ਨਹੀਂ ਹੈ ਤਾਂ ਲੋਕ ਉਸ ਨੂੰ ਖਰੀਦਣਗੇ ਹੀ ਨਹੀਂ ਅਤੇ ਇਸ ਦੀ ਕੀਮਤ IPO ਦੇ ਖਤਮ ਹੋਣ ਤੋਂ ਬਾਅਦ ਘਟ ਜਾਵੇਗੀ ।

| What is IPO in Punjabi | | Initial Public offering in Punjabi |

IPO ਵਿੱਚ ਆਵੇਦਨ ਕਰਨ ਲਈ ਤੁਹਾਨੂੰ ਇੱਕ Demat Account ਦੀ ਲੋੜ ਹੁੰਦੀ ਹੈ । Demat Account ਖੋਲਣ ਤੋਂ ਬਾਅਦ, ਤੁਸੀਂ IPO ਲਈ ਆਵੇਦਨ ਕਰ ਸਕਦੇ ਹੋ । Demat Account ਕਿਵੇਂ ਖੋਲਿਆ ਜਾਂਦਾ ਹੈ, ਇਸ ਬਾਰੇ ਮੈਂ ਤੁਹਾਨੂੰ ਕਿਸੇ ਹੋਰ ਬਲੌਗ ਵਿੱਚ ਦਸਾਂਗਾ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

3910cookie-checkWhat is IPO in Punjabi

Leave a Comment